ਨਵੀਂ ਦਿੱਲੀ- ਸੀਬੀਆਈ ਨੇ 1984 ਵਿੱਚ ਦਿੱਲੀ ਕੈਂਟ ਦੇ ਇਲਾਕੇ ਵਿੱਚ ਹੋਏ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਫਿਰ ਦਿੱਲੀ ਪੁਲਿਸ ਤੇ ਅਰੋਪ ਲਗਾਂਉਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਸਜਣ ਕੁਮਾਰ ਨੂੰ ਬਚਾਉਣ ਲਈ ਕੰਮ ਕੀਤਾ ਹੈ।ਕੜਕੜਡੂਮਾ ਦੀ ਅਦਾਲਤ ਵਿੱਚ ਸੀਬੀਆਈ ਨੇ ਕਿਹਾ ਹੈ ਕਿ ਦਿੱਲੀ ਕੈਂਟ ਦੇ ਇਲਾਕੇ ਵਿੱਚ ਸਿੱਖ ਦੰਗਿਆਂ ਲਈ ਸਜਣ ਕੁਮਾਰ ਹੀ ਮੁੱਖ ਛੱਡਯੰਤਰ ਰਚਣ ਵਾਲਾ ਹੈ। ਉਸ ਨੂੰ ਬਚਾਉਣ ਲਈ ਗਵਾਹਾਂ ਨੂੰ ਨਾਂ ਕੇਵਲ ਡਰਾਇਆ ਅਤੇ ਧਮਕਾਇਆ ਗਿਆ, ਸਗੋਂ ਉਨ੍ਹਾਂ ਨੂੰ ਸਾਜਿਸ਼ ਦੇ ਤਹਿਤ ਦੂਸਰੇ ਕੇਸਾਂ ਵਿੱਚ ਵੀ ਫਸਾਇਆ ਗਿਆ।ਸੀਬੀਆਈ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਪੂਰੀ ਸਾਜਿਸ਼ ਦਾ ਸੋਮਵਾਰ ਨੂੰ ਪਰਦਾਫਾਸ਼ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪਿੱਛਲੀ ਸੁਣਵਾਈ ਵਿੱਚ ਵੀ ਸੀਬੀਆਈ ਦੇ ਵਕੀਲ ਨੇ ਕਿਹਾ ਸੀ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਪੁਲਿਸ ਨੇ ਕੋਈ ਮਾਪਦੰਡ ਨਹੀਂ ਸੀ ਬਣਾਏ। ਜਿਸ ਕਰਕੇ ਜਾਂਚ ਸਹੀ ਦਿਸ਼ਾ ਵਿੱਚ ਨਹੀਂ ਸੀ ਹੋ ਪਾਈ। ਜੇ ਸਹੀ ਢੰਗ ਨਾਲ ਜਾਂਚ ਕੀਤੀ ਜਾਂਦੀ ਤਾਂ ਪੁਲਿਸ ਨੂੰ ਪੁੱਖਤਾ ਸਬੂਤ ਮਿਲ ਜਾਣੇ ਸਨ। ਪੁਲਿਸ ਨੇ ਸ਼ਰੇਆਮ ਇਹ ਝੂਠ ਬੋਲਿਆ ਸੀ ਕਿ ਇਨ੍ਹਾਂ ਦੰਗਿਆਂ ਵਿੱਚ ਆਪਣਾ ਪਤੀ ਅਤੇ ਪੁੱਤਰ ਗਵਾਉਣ ਵਾਲੀ ਜਗਦੀਸ਼ ਕੌਰ ਨੇ ਬਿਆਨ ਦਰਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਜਗਦੀਸ਼ ਕੌਰ ਨੇ ਆਪਣੇ ਬਿਆਨ ਵਿੱਚ ਸੀਬੀਆਈ ਨੂੰ ਦਸਿਆ ਸੀ ਕਿ ਉਸ ਨੂੰ ਪੁਲਿਸ ਤੇ ਭਰੋਸਾ ਨਹੀਂ ਸੀ। ਇਸੇ ਕਰਕੇ ਉਹ ਸੈਨਾ ਦੇ ਜਵਾਨਾਂਨਤੋਂ ਮਦਦ ਲੈਣ ਗਈ ਸੀ ਪਰ ਉਸ ਨੂੰ ਕੋਈ ਮਦਦ ਨਹੀਂ ਸੀ ਮਿਲੀ।