ਫਰਾਂਸ,( ਸੁਖਵੀਰ ਸਿੰਘ ਸੰਧੂ) – 22 ਅਪ੍ਰੈਲ ਦਿੱਨ ਐਤਵਾਰ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ।ਜਿਹਨਾਂ ਵਿਚੋਂ ਸੋਸਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹੋਲੇਡ ਨੂੰ 29.30 ਫੀਸਦੀ ਤੇ ਸੱਜੇ ਪੱਖੀ ਪਾਰਟੀ ਯੂ ਐਮ ਪੀ ਪਾਰਟੀ ਨਿਕੋਲਾ ਸਰਕੋਜੀ ਨੂੰ 26 ਫੀਸਦੀ ਤੇ ਫਰੰਟ ਨੈਸ਼ਨਲ ਨੂੰ 18.20 ਫੀਸਦੀ ਤੇ ਕਮਿਉਨਿਸਟ ਪਾਰਟੀ 11.20 ਫੀਸਦੀ ਵੋਟਾਂ ਪਈਆਂ ਹਨ।ਰਾਸਟਰਪਤੀ ਦੇ ਦੂਸਰੇ ਗੇੜ ਦੀ ਆਖਰੀ ਚੋਣ 6 ਮਈ ਨੂੰ ਹੋ ਰਹੀ ਹੈ ਜਿਸ ਵਿੱਚ ਪਹਿਲੇ ਦੋ ਜੈਤੂ ਉਮੀਦਵਾਰ ਫਰਾਂਸਉਆਜ਼ ਹੋਲੇਡ ਅਤੇ ਨੀਕੋਲਾ ਸ਼ਰਕੋਜੀ ਦਾ ਸਖਤ ਮੁਕਬਲਾ ਹੋਵੇਗਾ।ਇਹਨਾਂ ਦੋਵਾਂ ਵਿੱਚੋਂ ਜੋ ਵੀ ਜਿਤੇਗਾ ਉਹ ਫਰਾਂਸ ਦਾ ਅਗਲਾ ਰਾਸ਼ਰਪਤੀ ਐਲਾਨਿਆ ਜਾਵੇਗਾ।ਜਿਤ ਹਾਰ ਦਾ ਨਿਰਣਾ 6 ਮਈ ਦਿੱਨ ਐਤਵਾਰ ਸ਼ਾਮ ਨੂੰ ਅੱਠ ਵਜੇ ਹੋਵੇਗਾ।ਇਥੇ ਇਹ ਵੀ ਯਿਕਰ ਯੋਗ ਹੈ ਕਿ ਫਰਾਂਸ ਵਿੱਚ ਇਹ ਪਹਿਲੀਵਾਰ ਹੋਇਆ ਹੈ ਕਿ ਜਦੋਂ ਰਾਸ਼ਟਰਪਤੀ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈ ਰਿਹਾ ਹੋਵੇ ਜਿਵੇਂ ਨੀਕੋਲਾ ਸਰਕੋਜ਼ੀ ਹੈ, ਕਿ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਦੂਸਰੇ ਨੰਬਰ ਤੇ ਆਵੇ।