ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਦਿਵਾਈ ਜਾਵੇ। ਮੁੱਖਮੰਤਰੀ ਨੇ ਪੰਜਾਬ ਦੀ ਮੌਜੂਦਾ ਖਰਾਬ ਆਰਥਿਕ ਸਥਿਤੀ ਅਤੇ ਉਸ ਦੀ ਦੇਸ਼ ਨੂੰ ਦੇਣ ਦਾ ਵਾਸਤਾ ਪਾ ਕੇ ਮਦਦ ਦੀ ਗੁਹਾਰ ਲਗਾਈ ਹੈ,
ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਇੱਕ ਸੀਮਾਵਰਤੀ ਸੂਬਾ ਹੈ ਅਤੇ ਇਸ ਕੋਲ 86 ਵਿੱਚ ਸਰਪਲਸ ਕੈਸ਼ ਸੀ ਪਰ 15 ਸਾਲ ਤੱਕ ਅੱਤਵਾਦ ਨਾਲ ਜੂਝਣ ਕਰਕੇ ਜਿਆਦਾਤਰ ਇੰਡਸਟਰੀ ਇਥੋਂ ਮੂਵ ਕਰ ਗਈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਵੀ ਆਰਥਿਕ ਪੈਕੇਜ ਦੇਵੇ, ਜਿਸ ਤਰ੍ਹਾਂ ਪੰਜਾਬ ਦੇ ਗਵਾਂਢੀ ਰਾਜਾਂ ਨੂੰ ਦਿੱਤੇ ਗਏ ਹਨ। ਮੁੱਖਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਖਾਧ ਸਮਗਰੀ ਦੀ ਮੰਗ ਪੂਰੀ ਕਰਨ ਵਿੱਚ ਵੀ ਪੰਜਾਬ ਦਾ ਅਹਿਮ ਰੋਲ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਵੀ 20 ਹਜ਼ਾਰ ਕਰੋੜ ਦਾ ਆਰਥਿਕ ਪੈਕੇਜ ਅਤੇ ਰਾਜ ਤੇ ਚੜ੍ਹੇ ਕਰਜ਼ੇ ਦੇ ਵਿਆਜ ਨੂੰ ਕੁਝ ਸਾਲਾਂ ਲਈ ਅੱਗੇ ਪਾਉਣ ਦੀ ਮੰਗ ਕਰ ਚੁੱਕੀ ਹੈ।