ਇਸਲਾਮਾਬਾਦ- ਭਾਰਤ ਵੱਲੋਂ ਅਗਨੀ -5 ਮਿਸਾਈਲ ਟੈਸਟ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਵੀ ਪਰਮਾਣੂੰ ਹੱਥਿਆਰ ਲੈ ਕੇ ਜਾਣ ਵਾਲੀ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ। ਇਹ ਨਵੀਂ ਮਿਸਾਈਲ ਭਾਰਤ ਦੇ ਕਈ ਅਹਿਮ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ।
ਭਾਰਤ ਨੇ ਬੁੱਧਵਾਰ ਸਵੇਰ ਨੂੰ ਹਿੰਦ ਮਹਾਂਸਾਗਰ ਵਿੱਚ ਹਤਫ-4 (ਸ਼ਹੀਨ-1A) ਬਲਿਸਟਿਕ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ।ਇੰਟਰ ਸਰਵਸਿਜ਼ ਪਬਲਿਕ ਰੀਲੇਸ਼ਨਜ਼ ਵੱਲੋਂ ਇਹ ਕਿਹਾ ਗਿਆ ਹੈ ਕਿ ਮਿਸਾਈਲ ਦੀ ਮਾਰ ਕਰਨ ਦੀ ਸਮਰੱਥਾ ਅਤੇ ਤਕਨੀਕ ਵਿੱਚ ਸੁਧਾਰ ਕੀਤਾ ਗਿਆ ਹੈ। ਹੁਣ ਇਹ ਨਿਯੂਕਲੀਅਰ ਵਾਰ ਹੈਡ ਲੈ ਜਾਣ ਦੇ ਪੂਰੀ ਤਰ੍ਹਾਂ ਨਾਲ ਯੋਗ ਹੈ। ਇਸ ਦੀ ਮਾਰ ਕਰਨ ਦੀ ਸਮਰੱਥਾ 1000 ਕਿਲੋਮੀਟਰ ਹੈ। ਇਹ ਭਾਰਤ ਨਾਲ ਲਗਦੇ ਸੀਮਾਵਰਤੀ ਇਲਾਕਿਆਂ ਨੂੰ ਆਪਣੀ ਮਾਰ ਹੇਠ ਲੈ ਸਕਦੀ ਹੈ। ਪਾਕਿਸਤਾਨ ਇਸ ਤੋਂ ਪਹਿਲਾਂ 2500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਸ਼ਹੀਨ-2 ਦਾ ਸਫਲ ਟੈਸਟ ਕਰ ਚੁੱਕਾ ਹੈ।