ਨਵੀਂ ਦਿੱਲੀ-ਦੁਨਿਆਵੀ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ (ਐਸ ਐਂਡ ਪੀ) ਵਲੋਂ ਭਾਰਤ ਨੂੰ ਦਿੱਤੀ ਗਈ ਨਕਾਰਾਤਮਕ ਰੇਟਿੰਗ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਦੇਸ਼ ਦੀ ਵਿਤੀ ਪ੍ਰਣਾਲੀ ਮਜ਼ਬੂਤ ਹੈ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਕੇਸੀ ਚਕਰਵਰਤੀ ਨੇ ਕਿਹਾ ਕਿ ਭਾਰਤੀ ਦੀ ਵਿੱਤੀ ਪ੍ਰਣਾਲੀ ਮਜ਼ਬੂਤ ਹੈ। ਸਾਡਾ ਅੰਦਰੂਨੀ ਆਲੰਕਨ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਜੂਨ ਵਿਚ ਆਵੇਗੀ। ਉਸ ਵੇਲੇ ਤੁਸੀਂ ਦੇਖੋਗੇ ਕਿ ਸਾਡੀ ਸਥਿਤੀ ਕੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ ਅਤੇ ਫਿਲਹਾਲ ਇਸ ਬਾਰੇ ਹੋਰ ਕੁਝ ਕਹਿਣਾ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਬਿਮਾਰੀ ਦੀ ਜਾਂਚ ਤੋਂ ਬਿਨਾਂ ਮੈਂ ਕੁਝ ਨਹੀਂ ਕਹਿ ਸਕਦਾ। ਪਹਿਲਾਂ ਮੈਂ ਜਾਂਚ ਕਰ ਲਵਾਂ, ਉਸਤੋਂ ਬਾਅਦ ਹੀ ਕਹਿ ਸਕਦਾ ਹਾਂ ਕਿ ਕੀ ਹੋ ਰਿਹਾ ਹੈ।
ਵਰਣਨਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਟੈਂਡਰਡ ਐਂਡ ਪੂਅਰਜ਼ ਵਲੋਂ ਭਾਰਤੀ ਦੇ ਮਾਲੀ ਹਾਲਾਤ ਬਾਰੇ ਨਕਾਰਾਤਮਕ ਟਿੱਪਣੀ ਦਿੱਤੀ ਸੀ।