ਪੈਰਿਸ, (ਸੁਖਵੀਰ ਸਿੰਘ ਸੰਧੂ) -ਇਥੇ ਗੱਡੀਆ ਦੀ ਪਾਰਕਿੰਗ ਲੱਭਣੀ ਉਤਨੀ ਹੀ ਮੁਸ਼ਕਲ ਹੈ ਜਿਤਨੀ ਪਿੰਡ ਵਿੱਚੋਂ ਸਾਨ੍ਹ ਲੱਭਣ ਦੀ।ਇਸ ਦੇ ਕਈ ਇਲਾਕਿਆਂ ਵਿੱਚ ਅੱਧਾ ਅੱਧਾ ਘੰਟਾ ਵੀ ਗੱਡੀ ਲੈਕੇ ਘੁੰਮਣ ਤੇ ਪਾਰਕਿੰਗ ਨਹੀ ਲੱਭਦੀ। ਬਹੁਤੇ ਕਾਹਲੇ ਕਈ ਇਸ ਤਰ੍ਹਾਂ ਦੀ ਪਾਰਕਿੰਗ ਲੱਭ ਲੈਦੇ ਹਨ,ਜਿਸ ਨੂੰ ਵੇਖ ਕੇ ਵੀ ਹੈਰਾਨੀ ਹੁੰਦੀ ਹੈ।ਇਸ ਤਰ੍ਹਾਂ ਦੀ ਘਟਨਾ ਕੱਲ ਪੈਰਿਸ ਦੇ ਵਿਚਕਾਰ ਵਾਪਰੀ ਹੈ।ਜਦੋਂ ਇੱਕ ਡਰਾਇਵਰ ਨੇ ਜੀਪ ਲਈ ਪਾਰਕਿੰਗ ਲੱਭਦੇ ਹੋਏ ਨੇ ਅੰਡਰਗਰਾਂਉਡ ਪਾਰਕ ਦੇ ਭੁਲੇਖੇ ਆਪਣੀ ਜੀਪ ਨੂੰ ਮੈਟਰੋ ਦੀਆਂ ਪੌੜੀਆਂ ਵਿੱਚ ਉਤਾਰ ਦਿੱਤਾ।ਜਿਸ ਨੂੰ ਬਾਅਦ ਵਿੱਚ ਪਤਾ ਲੱਗਿਆਂ ਕਿ ਥੱਲੇ ਤਾਂ ਮੈਟਰੋ ਚਲਦੀ ਹੈ।ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ।ਪੁਲਿਸ ਨੇ ਮੌਕੇ ਤੇ ਆਕੇ ਡਰਾਇਵਰ ਤੋਂ ਪੁਛਗਿੱਛ ਕੀਤੀ, ਤੇ ਭੁਕਾਨਾ ਲਾਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੀਤਾ ਹੋਣ ਦਾ ਟੈਸਟ ਵੀ ਕੀਤਾ ਸਭ ਠੀਕ ਠਾਕ ਹੋਣ ਤੇ ਬਾਅਦ ਉਸ ਨੂੰ ਬਿਨ੍ਹਾਂ ਜੁਰਮਾਨਾ ਕੀਤਿਆਂ ਵਾਰਨਿੰਗ ਦੇ ਕੇ ਰਿਹਾ ਕਰ ਦਿੱਤਾ।ਇਥੇ ਇਹ ਵੀ ਵਰਨਣ ਯੋਗ ਹੈ ਕਿ ਸਾਹਮਣੇ ਵਾਲੇ ਰੈਸਟੋਰੈਂਟ ਕਾਮੇ ਦੇ ਦੱਸਣ ਮੁਤਾਬਕ ਇਥੇ 5 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਹੈ।