ਵਾਸ਼ਿੰਗਟਨ- ਅਮਰੀਕਾ ਦੇ ਸਾਂਸਦ ਰਾਨ ਪਾਲ ਨੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਉਮੀਦਵਾਰ ਦੀ ਦੌੜ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਹੁਣ ਸਪੱਸ਼ਟ ਤੌਰ ਤੇ ਰੋਮਨੀ ਹੀ ਰੀਪਬਲੀਕਨ ਉਮੀਦਵਾਰ ਰਹਿ ਗਏ ਹਨ। ਤਾਜ਼ਾ ਸਰਵੇਖਣਾਂ ਵਿੱਚ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ ਓਬਾਮਾ ਤੋਂ ਅੱਗੇ ਚੱਲ ਰਹੇ ਹਨ।
ਸੀਬੀਐਸ ਨਿਊਜ਼ ਦੁਆਰਾ ਪਿੱਛਲੇ ਮਹੀਨੇ ਕਰਵਾਏ ਗਏ ਸਰਵੇਖਣਾਂ ਵਿੱਚ ਰੋਮਨੀ ਅਤੇ ਓਬਾਮਾ ਬਰਾਬਰ ਚੱਲ ਰਹੇ ਸਨ। ਦੋਵਾਂ ਨੂੰ 46% ਵੋਟ ਮਿਲੇ ਸਨ। ਸੀਬੀਐਸ ਨਿਊਜ਼ ਅਨੁਸਾਰ 11-13 ਮਈ ਦਰਮਿਆਨ ਕਰਵਾਏ ਗਏ ਸਰਵੇਖਣਾਂ ਵਿੱਚ ਰੋਮਨੀ ਨੂੰ 46% ਤੇ ਓਬਾਮਾ ਨੂੰ 43% ਦਾ ਸਮਰਥਣ ਮਿਲਿਆ ਹੈ। ਓਬਾਮਾ ਵੱਲੋਂ ਸਮਲਿੰਗੀ ਵਿਆਹਾਂ ਦਾ ਸਮਰਥਣ ਕਰਨ ਤੇ ਚੱਲ ਰਹੇ ਵਿਵਾਦ ਦੇ ਬਾਵਜੂਦ ਲੋਕ ਅਰਥਵਿਵਸਥਾ ਨੂੰ ਪਹਿਲ ਦੇ ਰਹੇ ਹਨ। ਪਿੱਛਲੇ ਚਾਰ ਸਾਲਾਂ ਵਿੱਚ ਸਾਰਿਆਂ ਪਾਸਿਆਂ ਤੋਂ ਅਯੋਗ ਸਾਬਿਤ ਹੋਣ ਕਰਕੇ ਓਬਾਮਾ ਦੀ ਸਾਖ ਲੋਕਾਂ ਵਿੱਚ ਕਾਫ਼ੀ ਡਿੱਗੀ ਹੈ। ਓਬਾਮਾ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਕਰਕੇ ਅਮਰੀਕਾ ਦੇ ਜਿਆਦਾਤਰ ਲੋਕ ਰੋਮਨੀ ਨੂੰ ਰਾਸ਼ਟਰਪਤੀ ਵੇਖਣਾ ਚਾਹੁੰਦੇ ਹਨ।