ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਦੀ ਮੈਂਬਰ ਜੱਯਾ ਬੱਚਨ ਫਿਰ ਤੋਂ ਰੇਖਾ ਨਾਲ ਆਪਣੇ ਅਣਸੁਖਾਵੇਂ ਸਬੰਧਾਂ ਕਰਕੇ ਚਰਚਾ ਵਿੱਚ ਹੈ। ਰੇਖਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਟੀਵੀ ਕਵਰੇਜ਼ ਨੂੰ ਲੈ ਕੇ ਉਹ ਬਹੁਤ ਨਰਾਜ਼ ਹੈ।ਉਸ ਦਾ ਕਹਿਣਾ ਹੈ ਕਿ ਜਦੋਂ ਰੇਖਾ ਸਹੁੰ ਚੁੱਕ ਰਹੀ ਸੀ ਤਾਂ ਉਸ ਉਪਰ ਵਾਰ-ਵਾਰ ਕੈਮਰਾ ਫੋਕਸ ਕਰਨ ਦੀ ਕੋਈ ਜਰੂਰਤ ਨਹੀਂ ਸੀ। ਜੱਯਾ ਨੇ ਰਾਜ ਸੱਭਾ ਟੀਵੀ ਦੇ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਵਰਨਣਯੋਗ ਹੈ ਕਿ ਲੰਬੇ ਸਮੇਂ ਤੋਂ ਰੇਖਾ ਅਤੇ ਜੱਯਾ ਦਰਮਿਆਨ ਰਿਸ਼ਤੇ ਤਣਾਅਪੂਰਣ ਚਲੇ ਆ ਰਹੇ ਹਨ। ਜਦੋਂ ਉਸ ਨੂੰ ਰੇਖਾ ਦੀ ਰਾਜ ਸੱਭਾ ਦੀ ਮੈਂਬਰੀ ਦੀ ਭਣਕ ਪਈ ਤਾਂ ਉਸ ਨੇ ਇਸ ਕਰਕੇ ਆਪਣੀ ਸੀਟ ਬਦਲਾ ਲਈ ਕਿ ਉਸ ਦਾ ਸਾਹਮਣਾ ਰੇਖਾ ਨਾਲ ਨਾਂ ਹੋਵੇ। ਇਸ ਲਈ ਸੱਭ ਦੀਆਂ ਨਜ਼ਰਾਂ ਇਸ ਗੱਲ ਤੇ ਸਨ ਕਿ ਰੇਖਾ ਦੇ ਸਹੁੰ ਚੁੱਕਣ ਸਮੇਂ ਜੱਯਾ ਬੱਚਨ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ।