ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਨੈਟੋ ਦੇ ਨਾਲ ਪਾਕਿਸਤਾਨ ਦੇ ਸਬੰਧ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਪਾਕਿਸਤਾਨ ਨੂੰ ਰਾਸ਼ਟਰੀ ਹਿੱਤਾਂ ਨਾਲ ਜੁੜੇ ਅਹਿਮ ਫੈਸਲੇ ਲੈਣ ਦੀ ਜਰੂਰਤ ਹੈ।
ਮੰਤਰੀਮੰਡਲ ਦੀ ਬੈਠਕ ਵਿੱਚ 6 ਮਹੀਨੇ ਤੋਂ ਬੰਦ ਨੈਟੋ ਦੇ ਸਪਲਾਈ ਰੂਟਾਂ ਨੂੰ ਦੁਬਾਰਾ ਖੋਲ੍ਹਣ ਸਮੇਤ ਹੋਰ ਮਹੱਤਵਪੂਰਣ ਮੁੱਦਿਆਂ ਤੇ ਚਰਚਾ ਹੋਈ ਸੀ। ਇਸ ਬੈਠਕ ਵਿੱਚ ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਇਸ ਸਮੇਂ ਨੈਟੋ ਅਤੇ ਅਮਰੀਕਾ ਦੇ ਨਾਲ ਸਾਣੇ ਸਬੰਧ ਇੱਕ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਲਈ ਸਾਨੂੰ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਹਿਮ ਫੈਸਲੇ ਲੈਣ ਦੀ ਲੋੜ ਹੈ। ਇਸ ਤੋਂ ਇੱਕ ਦਿਨ ਪਹਿਲਾਂ ਰੱਖਿਆ ਕਮੇਟੀ ਨੇ ਅਗਲੇ ਹਫ਼ਤੇ ਰਾਸ਼ਟਰਪਤੀ ਜਰਦਾਰੀ ਵੱਲੋਂ ਨੈਟੋ ਦੇ ਸੰਮੇਲਨ ਵਿੱਚ ਹਿੱਸਾ ਲੈਣ ਦਾ ਸਮਰਥੱਣ ਕੀਤਾ ਹੈਅਤੇ ਅਫ਼ਗਾਨਿਸਤਾਨ ਵਿੱਚ ਵਿਦੇਸ਼ੀ ਬਲਾਂ ਦੇ ਸਪਲਾਈ ਰੂਟਾਂ ਸਬੰਧੀ ਗੱਲਬਾਤ ਨੂੰ ਕਿਸੇ ਨਤੀਜੇ ਤੇ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।