ਓਸਲੋ-ਰੁਪਿੰਦਰ ਢਿੱਲੋ ਮੋਗਾ – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਦ ਵਿੱਚ ਆਇਆ ਸੀ ਅਤੇ ਇਸ ਦਿਨ ਨੂੰ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿੱਚ ਮਨਾਇਆ ਜਾਦਾ ਹੈ। ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ ਬੱਚਿਆ ,ਯੁੱਵਕ, ਯੁੱਵਤੀਆਂ,ਸਿਆਣੀ ਉਮਰ ਦੇ ਮਰਦ ਅਰੋਤਾ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇਦੇ ਲੋਕ ਆਦਿ ਵੱਲੋ ਮਾਰਚ ਰੈਲੀਆ ਵਿੱਚ ਭਾਗ ਲਿਆ ਜਾਦਾ ਹੈ ਅਤੇ ਨਾਰਵੇ ਦੀ ਰਾਜਧਾਨੀ ੳਸਲੋ ਵਿਖੇ ਸ਼ਾਹੀ ਪਰਿਵਾਰ ਮੱਹਲ ਦੀ ਬਾਲਕੋਨੀ ਤੋ ਰੈਲੀ ਚ ਸ਼ਾਮਿਲ ਲੋਕਾ ਨੂੰ ਇਸ ਦਿਨ ਦੀ ਵਧਾਈ ਦਿੰਦੇ ਹਨ।ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕੱਸਬਾ ਇਸ ਦਿਨ ਨਵ ਵਿਆਹੀ ਦੁੱਲਹਨ ਵਾਂਗ ਸਜਿਆ ਹੁੰਦਾ ਹੈ। ਲੋਕਾਂ ਵੱਲੋ ਪੂਰੇ ਜੌਸ਼ ਖਰੋਸ਼ ਨਾਲ ਇਸ ਦਿਨ ਨੂੰ ਮਨਾਇਆ।ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ ਪਹਿਲੀ ਮਈ ਤੋ ਲਾਲ ਰੰਗ ਦੀ ਡਰੈਸ ਪਾ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਦੇ ਹਨ।