ਮੁੰਬਈ- ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਇਹ ਖੁਸ਼ੀ ਟਵਿਟਰ ਤੇ ਸਾਂਝੀ ਕੀਤੀ।
ਰਾਜ ਕੁੰਦਰਾ ਨੇ ਲਿਖਿਆ ਹੈ ਕਿ ਪ੍ਰਮਾਤਮਾ ਨੇ ਸਾਨੂੰ ਸੁੰਦਰ ਜਿਹੇ ਪੁੱਤਰ ਦੀ ਦਾਤ ਨਾਲ ਨਿਵਾਜਿਆ ਹੈ। ਬੱਚਾ ਅਤੇ ਮਾਂ ਦੋਵਾਂ ਦੀ ਸਿਹਤ ਬਿਲਕੁਲ ਠੀਕਠਾਕ ਹੈ। ਕੁੰਦਰਾ ਨੇ ਕਿਹਾ ਕਿ ਮੈਂ ਸ਼ਿਲਪਾ ਦਾ ਬਹੁਤ ਧੰਨਵਾਦੀ ਹਾਂ, ਜਿਸ ਨੇ ਮੈਨੂੰ ਸੱਭ ਤੋਂ ਸੁੰਦਰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਹਿੰਦੂਜਾ ਹਸਪਤਾਲ ਦੇ ਸਟਾਫ਼ ਦਾ ਵੀ ਸ਼ੁਕਰੀਆ ਅਦਾ ਕੀਤਾ।ਸ਼ਿਲਪਾ ਨੂੰ ਕਲ੍ਹ ਖਾਰ ਸਥਿਤ ਸਾਰੀਆਂ ਸਹੂਲਤਾਂ ਨਾਲ ਲੈਸ ਇਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਇਸ ਖੁਸ਼ੀ ਦੇ ਮੌਕੇ ਤੇ ਸ਼ਿਲਪਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲਗਾ ਹੋਇਆ ਹੈ।