ਫਤਹਿਗੜ੍ਹ ਸਾਹਿਬ – ਸਿੱਖ ਕੌਮ ਨੂੰ ਆਪਣੇ ਵਿਰਸੇ, ਸਿਧਾਤਾਂ ਅਤੇ ਸਿੱਖ ਗੁਰੂਆਂ ਦੇ ਜੀਵਨ ਤੋਂ ਸੇਧ ਲੈਦਿਆਂ ਜ਼ਬਰ-ਜ਼ੁਲਮ ਦੇ ਖਿਲਾਫ ਅਤੇ ਹੱਕ ਸੱਚ ਲਈ ਲੜਨ ਲੲ ਤਿਆਰ ਰਹਿਣਾ ਪਵੇਗਾਂ । ਬਿਗਾਨੀਆਂ ਹਕੂਮਤਾਂ ਅੱਗੇ ਗੋਡੇ ਟੇਕ ਦੇਣੇ ਸਿੱਖ ਮਜ੍ਹਬ ਦਾ ਅਕੀਦਾ ਨਹੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਚੇਨਈ (ਮਦਰਾਸ) ਦੇ ਸੈਂਟਰਲ ਗੁਰਦੁਆਰਾਂ ਸ੍ਰੀ ਗੁਰੂ ਅਰਜ਼ਨ ਸਾਹਿਬ ਜੀ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਕੀਤਾ । ਚੇਤੇ ਰਹੇ ਕਿ ਪਿਛਲੇ ਕਈ ਦਿਨਾਂ ਤੋ ਸ. ਮਾਨ ਤਾਮਿਲਨਾਡੂ ਦੇ ਦੌਰੇ ਤੇ ਸਨ । ਇਸ ਦੌਰੇ ਦੌਰਾਨ ਉਹਨਾਂ ਦੇ ਨਾਲ ਪਾਰਟੀ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਅਤੇ ਲਲਿਤ ਮੋਹਨ ਸਿੰਘ ਵੀ ਸਾਮਿਲ ਸਨ । ਸ. ਮਾਨ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖਾਂ ਨੇ ਦੁਨੀਆਂ ਦੇ ਹਰ ਕੋਨੇ ਵਿਚ ਜਾਕੇ ਆਪਣੀ ਤਾਕਤ ਅਤੇ ਅਸਰ-ਰਸੂਖ ਨਾਲ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ, ਜਿਸ ਦੀ ਸਿੱਖ ਕੌਮ ਨੂੰ ਇਸ ਗੱਲ ਬਦਲੇ ਮੁਬਾਰਿਕ ਵੀ ਹੈ । ਪਰ ਜਦੋ ਵੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਆਉਦੀ ਹੈ ਤਾਂ ਇਹ ਐਨੇ ਘਬਰਾਂ ਜਾਂਦੇ ਹਨ ਕਿ ਇਹ ਅਜਿਹੀ ਗੱਲ ਸੁਣਨ ਨੂੰ ਤਰਜੀਹ ਨਹੀ ਦਿੰਦੇ । ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਮੇ ਦੌਰਾਨ ਹਿੰਦੂਤਵੀ ਹਕੂਮਤਾਂ ਨੇ ਸਿੱਖਾਂ ਉਤੇ ਐਨਾਂ ਜ਼ਬਰ ਕੀਤਾ ਕਿ ਉਹਨਾਂ ਅੰਦਰ ਡਰ ਪੈਦਾ ਹੋ ਗਿਆ । ਸਿੱਖਾਂ ਅੰਦਰ ਪੈਦਾ ਹੋਈ ਨਮੋਸ਼ੀ ਅਤੇ ਡਰ ਕਾਰਨ ਸਿੱਖ ਨੌਜ਼ਵਾਨੀ ਆਪਣੇ ਵਿਰਸੇ ਨੂੰ ਭੁੱਲ ਰਹੀ ਹੈ ਜੋ ਕਿ ਇਕ ਚਿੰਤਾਂ ਦਾ ਵਿਸ਼ਾ ਹੈ ।
ਸ. ਮਾਨ ਨੇ ਮਦਰਾਸ ਦੇ ਸਿੱਖਾਂ ਦੀਆਂ ਸਮੱਸਿਆਵਾਂ ਵਾਰੇ ਕਿਹਾ ਕਿ ਅਖੌਤੀ ਆਜ਼ਾਦੀ ਦੇ 63 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਮਦਰਾਸ ਤੋ ਅੰਮ੍ਰਿਤਸਰ ਤੱਕ ਸਿੱਧੀ ਰੇਲ ਚਾਲੂ ਨਹੀ ਕੀਤੀ ਗਈ ਜੋ ਸੈਂਟਰਲ ਹਕੂਮਤਾਂ ਦੀ ਬੇਈਮਾਨੀ ਦਾ ਸਿੱਟਾ ਹੈ । ਅੰਮ੍ਰਿਤਸਰ ਵਿਚ ਸਿੱਖ ਕੌਮ ਦਾ ਸਰਬਉੱਚ ਧਾਰਮਿਕ ਅਸਥਾਂਨ ਸ੍ਰੀ ਹਰਿਮੰਦਰ ਸਾਹਿਬ ਸੁਸੋਭਿਤ ਹੈ । ਜਿਸ ਦੇ ਦਰਸ਼ਨਾਂ ਲਈ ਹਰ ਇਕ ਸਿੱਖ ਹਰ ਵੇਲੇ ਉਤਾਵਲਾ ਰਹਿੰਦਾ ਹੈ ਇਸ ਲਈ ਮਦਰਾਸ ਤੋ ਅੰਮ੍ਰਿਤਸਰ ਤੱਕ ਰੇਲ ਸੇਵਾ ਜਲਦੀ ਸੁਰੂ ਕਰਨ ਲਈ ਉਪਰਾਲੇ ਕੀਤੇ ਜਾਣ । ਇਸ ਮੌਕੇ ਤੇ ਮਦਰਾਸ ਦੀਆਂ ਸਿੱਖ ਸੰਗਤਾਂ ਵੱਲੋਂ ਸ. ਮਾਨ ਦਾ ਸਨਮਾਨ ਵੀ ਕੀਤਾ ਗਿਆ । ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ੀਤਲ ਸਿੰਘ ਕੋਹਲੀ, ਸ. ਰਜਿੰਦਰ ਸਿੰਘ ਅਤੇ ਸ. ਤੇਜਪਾਲ ਸਿੰਘ ਨੇ ਸ. ਸਿਮਰਨਜੀਤ ਸਿੰਘ ਮਾਨ ਦਾ ਮਦਰਾਸ ਪਹੁੰਚਣ ਤੇ ਧੰਨਵਾਦ ਕੀਤਾ ।