ਲੀਅਰ,(ਰੁਪਿੰਦਰ ਢਿੱਲੋ ਮੋਗਾ) – ਦੁਨੀਆ ਭਰ ਚ ਕੀਵੀਨਸ ਨਾਮ ਨਾਲ ਮਸ਼ਹੂਰ ਸੰਸਥਾ ਜੋ ਕਿ ਗਰੀਬ ਬੱਚੇ ਅਤੇ ਲੋੜਵੰਦਾਂ ਲਈ ਰੱਬ ਦਾ ਰੂਪ ਬਣੀ ਹੋਈ ਹੈ ਅਤੇ ਜਿਸ ਦੇ ਤਕਰੀਬਨ ਛੇ ਲੱਖ ਤੋਂ ਵੱਧ ਮੈਬਰ ਹਨ ਦੀ ਨਾਰਵੇ ਬ੍ਰਾਂਚ ਦੇ ਕਰੀਬ ਚਾਲੀ ਕੁ ਮੈਬਰਾਂ ਨੇ ਲੀਅਰ ਸਥਿਤ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਗੁਰੂ ਕਾ ਲੰਗਰ ਛੱਕਿਆ।।ਸਿੱਖੀ ਸਰੂਪ ਵਿੱਚ ਸੱਜੇ ਭਾਈ ਸੁਖਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਤਰਾਨਬੀ ਜੋ ਕਿ ਨਾਰਵੀਜੀਅਨ ਭਾਸ਼ਾ ਬੋਲਣ ਚ ਮਾਹਿਰ ਹਨ ਨੇ ਆਏ ਹੋਏ ਲੋਕਾਂ ਨੂੰ ਸਿੱਖ ਧਰਮ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਵਫਦ ਵੱਲੋ ਪੁੱਛੇ ਗਏ ਹਰ ਸਵਾਲ ਦਾ ਜਵਾਬ ਦਿੱਤਾ। ਵਫਦ ਦੇ ਮੁੱਖੀ ਨੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਹੋਣਾ ਨੂੰ ਲੀਅਰ ਦੀ ਇੱਕ ਇਤਿਹਾਸਿਕ ਤਸਵੀਰ ਭੇਟ ਕੀਤੀ। ਭਾਈ ਸੁਖਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਤਰਾਨਬੀ ਹੋਣਾ ਵੱਲੋ ਸਮੇ ਸਮੇ ਤੇ ਨਾਰਵੀਜੀਅਨ ਸਕੂਲੀ ਬੱਚਿਆਂ, ਟੀਚਰਾਂ, ਵੱਖ ਵੱਖ ਵਿਭਾਗਾਂ ਦੇ ਲੋਕਾਂ, ਕੱਲਬਾਂ, ਆਮ ਵਸਨੀਕਾਂ ਆਦਿ ਨੂੰ ਗੁਰੂ ਘਰ ਸੱਦ ਸਿੱਖ ਧਰਮ ਦੀ ਜਾਣਕਾਰੀ ਦਿੰਦੇ ਆ ਰਹੇ ਹਨ। ਇਹਨਾ ਨੋਜਵਾਨਾਂ ਦਾ ਇਹ ਉੱਦਮ ਸਲਾਘਾਯੋਗ ਹੈ। ਯਰੋਪ ਅਤੇ ਦੁਨੀਆਂ ਭਰ ਦੇ ਗੁਰੂ ਘਰ ਪ੍ਰੰਬੱਧਕਾਂ ਨੂੰ ਵੀ ਇਸ ਤਰਾਂ ਦੇ ਉਪਰਾਲੇ ਕਰਨੇ ਚਾਹਿਦੇ ਹਨ ਤਾਂਕਿ ਜਿੱਥੇ ਵੀ ਉਹ ਰਹਿ ਰਹੇ ਹਨ ਦੇ ਸਥਾਨਿਕ ਲੋਕਾਂ , ਸਕੂਲੀ ਬੱਚੇ, ਕੱਲਬਾਂ ਆਦਿ ਸੱਦ ਸਿੱਖ ਧਰਮ ਬਾਰੇ ਦੱਸਦੇ ਰਹਿਨ, ਚਾਹੇ ਅਸੀ ਸਿੱਖ ਲੱਖਾਂ ਚ ਅਜ ਵਿਦੇਸ਼ਾ ਚ ਵੱਸਦੇ ਹਨ ਪਰ ਅਜੇ ਵੀ ਜਿਹਨਾ ਦੇਸ਼ਾ ਚ ਅਸੀ ਵੱਸਦੇ ਹਨ ਬਹੁਤ ਹੀ ਲੋਕਾ ਨੂੰ ਸਿੱਖ ਧਰਮ ਬਾਰੇ ਪਤਾ ਨਹੀ, ਜੇ ਪਤਾ ਹੁੰਦਾ ਤਾ ਅਮਰੀਕਾ ਚ ਜਿੱਥੇ ਲੱਖਾਂ ਸਿੱਖ ਵੱਸਦੇ ਹਨ ਨੂੰ 11/9 ਦੇ ਵਾਕਿਆ ਤੋ ਬਾਅਦ 11/9 ਦੇ ਮੁੱਖ ਦੋਸ਼ੀਆ ਦੇ ਧਰਮ ਨਾਲ ਨਾ ਜੋੜਿਆ ਜਾਂਦਾ ਅਤੇ ਉਹਨਾਂ ਸਿੱਖ ਵੀਰਾਂ ਦੀਆਂ ਜਾਨਾਂ ਵੀ ਬੱਚ ਜਾਂਦੀਆ ਜੋ ਫਿਰਕੂ ਸੋਚ ਵਾਲੇ ਲੋਕਾਂ ਦੇ ਕਹਿਰ ਦਾ ਸ਼ਿਕਾਰ ਹੋਏ।ਜਿਹਨਾਂ ਨੂੰ ਸਿੱਖ ਨਾਂ ਸਮਝ ਕੇ 11/9 ਦੇ ਮੁੱਖ ਦੋਸ਼ੀਆਂ ਦੇ ਧਰਮ ਵਾਲੇ ਸਮਝ ਮਾਰਿਆ ਗਿਆ।
ਨਾਰਵੀਜੀਅਨ ਲੋਕਾਂਂ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ
This entry was posted in ਅੰਤਰਰਾਸ਼ਟਰੀ.