ਨਵੀਂ ਦਿੱਲੀ- ਅੰਨਾ ਦੀ ਟੀਮ ਦੀਆਂ ਗਤੀਵਿਧੀਆਂ ਤੋਂ ਤਾਂ ਅਜਿਹਾ ਸਾਬਿਤ ਹੋ ਰਿਹਾ ਹੈ ਕਿ ਟੀਮ ਹੌਲੀ ਹੌਲੀ ਅੰਨਾ ਹਜ਼ਾਰੇ ਨੂੰ ਰਾਜਨੀਤੀ ਦੇ ਕਿਸੇ ਹਨੇਰੇ ਕੋਨੇ ਵਿੱਚ ਸੁੱਟਣ ਦੀਆਂ ਕੋਸਿ਼ਸ਼ਾਂ ਵਿੱਚ ਲਗੀ ਹੋਈ ਹੈ। ਹਾਲ ਹੀ ਵਿੱਚ ਅੰਨਾ ਨੂੰ ਬਗੈਰ ਦਸਿਆਂ ਹੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਸਮੇਤ 15 ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਾਉਂਦੇ ਹੋਏ ਦਸਤਾਵੇਜ ਤਿਆਰ ਕਰਕੇ ਪ੍ਰਧਾਨਮੰਤਰੀ ਨੂੰ ਭੇਜ ਦਿੱਤੇ ਹਨ । ਇਹ ਦਸਤਾਵੇਜ਼ ਪ੍ਰਧਾਨੰਤਰੀ ਨੂੰ ਭੇਜਣ ਤੋਂ ਬਾਅਦ ਕਠਪੁੱਤਲੀ ਅੰਨਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਦਸਤਾਵੇਜਾਂ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨਮੰਤਰੀ ਇਸ ਦੀ ਐਸਆਈਟੀ ਤੋਂ ਜਾਂਚ ਕਰਵਾਏ।
ਅੰਨਾ ਨੇ ਕਿਹਾ ਕਿ ਮੈਨੂੰ ਇਹ ਮੈਸਜ਼ ਆਇਆ ਸੀ ਕਿ 15 ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਪਰ ਮੈਨੂੰ ਇਹ ਪਤਾ ਨਹੀਂ ਕਿ ਉਨ੍ਹਾਂ ਨੇ ਕੀ ਕੀਤਾ ਹੈ। ਦਸਤਾਵੇਜ਼ ਅੰਗਰੇਜੀ ਵਿੱਚ ਹੈ ਜੋ ਕਿ ਵਿਚਾਰਾ ਅੰਨਾ ਤਾਂ ਪੜ੍ਹ ਨਹੀਂ ਸਕਦਾ। ਉਸ ਨੇ ਕਿਹਾ ਕਿ ਉਹ ਇਸ ਸਮੇਂ ਰਾਜ ਦੇ ਦੌਰੇ ਤੇ ਹੈ। ਹੁਣ ਅੰਨਾ ਨੇ ਪ੍ਰਧਾਨਮੰਤਰੀ ਨੂੰ ਇਮਾਨਦਾਰ ਵਿਅਕਤੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਸ ਨੇ 25 ਜੁਲਾਈ ਨੂੰ ਕੀਤੀ ਜਾਣ ਵਾਲੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ।