ਪੈਰਿਸ, (ਸੰਧੂ) – ਇਸ ਸ਼ਹਿਰ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦੇ ਵਿੱਚ ਪਿਛਲੇ ਸ਼ੁਕਰਵਾਰ ਨੂੰ ਜਿਹੜਾ ਚਾਰ ਸਾਲ ਦਾ ਬੱਚਾ ਅਚਨਚੇਤ ਡਿੱਗ ਪਿਆ ਸੀ।ਉਸ ਦਾ ਮ੍ਰਿਤਕ ਸਰੀਰ ਪੰਜ ਦਿੱਨ ਬਾਅਦ ਮਿਲਿਆ ਹੈ।ਬੱਚੇ ਦੇ ਮਾਂ ਬਾਪ ਦੇ ਦੱਸਣ ਮੁਤਾਬਕ ਇਹ ਖਤਰਨਾਕ ਹਾਦਸਾ ਅੱਖ ਝਪਕਦੇ ਹੀ ਵਾਪਰ ਗਿਆ ਸੀ।ਜਿਸ ਦਾ ਸਾਨੂੰ ਯਕੀਨ ਨਹੀ ਆ ਰਿਹਾ।ਇਥੇ ਇਹ ਵੀ ਜਿਕਰ ਯੋਗ ਹੈ ਕਿ ਮਾਪਿਅ ਦੇ ਮਨ ਅੰਦਰ ਅਖੀਰਲੇ ਦਿੱਨ ਤੱਕ ਉਸ ਦੇ ਜਿੰਦਾ ਹੋਣ ਦੀ ਉਮੀਦ ਦੀ ਕਿਰਨ ਜਗ ਰਹੀ ਸੀ, ਕਿਉ ਕਿ ਉਹਨਾਂ ਦੇ ਦੱਸਣ ਮੁਤਾਬਕ ਉਹ ਪਾਣੀ ਵਿੱਚ ਚੰਗੀ ਤਰ੍ਹਾਂ ਤੈਰਨਾ ਜਾਣਦਾ ਸੀ।ਪਰ ਉਸ ਵਕਤ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜਦੋਂ ਸਪੈਸ਼ਲ ਪੁਲਿਸ ਬ੍ਰੀਗੇਡ ਦੇ ਤੈਰਕਾਂ ਨੇ ਭਾਰੀ ਜਦੋ ਜਹਿਦ ਤੋਂ ਬਾਅਦ ਥੋੜੀ ਦੂਰ ਅੱਗੇ ਜਾਕੇ ਉਸ ਦਾ ਮ੍ਰਿਤਕ ਸਰੀਰ ਲੱਭਿਆ।