ਨਵੀਂ ਦਿੱਲੀ- ਦੇਸ਼ ਦੀ ਕੈਬਨਿਟ ਨੇ ਨਵੀਂ ਟੈਲੀਕਾਮ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਨਵੀਂ ਪਾਲਿਸੀ ਦੇ ਤਹਿਤ ਦੇਸ਼ਭਰ ਵਿੱਚ ਮੋਬਾਇਲ ਤੇ ਰੋਮਿੰਗ ਫਰੀ ਹੋ ਜਾਵੇਗੀ ਅਤੇ ਪੂਰੇ ਦੇਸ਼ ਵਿੱਚ ਇੱਕ ਹੀ ਨੰਬਰ ਦੀ ਵਰਤੋਂ ਕੀਤੀ ਜਾ ਸਕੇਗੀ।ਸੂਚਨਾ ਅਤੇ ਪਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਦੱਸਿਆ ਕਿ ਕੈਬਨਿਟ ਤੋਂ ਮਨਜੂਰ ਕੀਤੀ ਗਈ ਨਵੀਂ ਟੈਲੀਕਾਮ ਪਾਲਿਸੀ ਪ੍ਰਸਤਾਵਿਤ ਪਾਲਿਸੀ ਤੋਂ ਥੋੜੀ ਵੱਖਰੀ ਹੈ ਪਰ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਸ ਨਵੀਂ ਪਾਲਿਸੀ ਦੇ ਲਾਗੂ ਹੋਣ ਨਾਲ ਮੋਬਾਇਲ ਦੇ ਦੂਸਰੇ ਸਰਕਲ ਵਿੱਚ ਇਸਤੇਮਾਲ ਤੇ ਲਗਣ ਵਾਲਾ ਸਰਚਾਰਜ ਖਤਮ ਹੋ ਜਾਵੇਗਾ ਅਤੇ ਪੂਰੇ ਦੇਸ਼ ਵਿੱਚ ਇੱਕ ਹੀ ਮੋਬਾਇਲ ਨੰਬਰ ਕੰਮ ਕਰ ਸਕੇਗਾ। ਹੁਣ ਸਰਕਲ ਬਦਲਣ ਤੇ ਨੰਬਰ ਬਦਲਣ ਦੀ ਲੋੜ ਨਹੀਂ ਪਵੇਗੀ। ੀੲਸ ਦੇ ਨਾਲ ਹੀ ਲੋਕਲ ਅਤੇ ਐਸਟੀਡੀ ਕਾਲ ਦਾ ਅੰਤਰ ਵੀ ਖਤਮ ਹੋ ਜਾਵੇਗਾ। ਟੈਲੀਕਾਮ ਅਪਰੇਟਰਾਂ ਨੂੰ ਵੱਖ-ਵੱਖ ਸਰਕਲ ਦੇ ਲਈ ਵੱਖ-ਵੱਖ ਲਾਈਸੰਸਾਂ ਦੀ ਲੋੜ ਨਹੀਂ ਪਵੇਗੀ। ਉਹ ਇੱਕ ਹੀ ਲਾਈਸੰਸ ਨਾਲ ਪੂਰੇ ਦੇਸ਼ ਵਿੱਚ ਸਰਵਿਸ ਦੇ ਸਕਣਗੇ।
ਰੋਮਿੰਗ ਚਾਰਜ ਨਹੀਂ ਲਗੇਗਾ, ਨਵੀਂ ਟੈਲੀਕਾਮ ਪਾਲਿਸੀ ਮਨਜੂਰ
This entry was posted in ਭਾਰਤ.