ਚੰਡੀਗੜ੍ਹ- ਪੰਚਾਇਤਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਆਡਿਟ ਪ੍ਰਸਤਾਵ ਨੂੰ ਪੰਜਾਬ ਸੱਭ ਤੋਂ ਪਹਿਲਾਂ ਲਾਗੂ ਕਰ ਰਿਹਾ ਹੈ। ਇਸ ਦੇ ਤਹਿਤ ਕੰਮਕਾਰ ਵਿੱਚ ਪਾਰਦਿਸ਼ਤਾ ਲਿਆਉਣ ਲਈ ਰਾਜ ਸਰਕਾਰ ਦੀਆਂ ਸਾਰੀਆਂ ਪੰਚਾਇਤਾਂ ਨੂੰ ਆਡਿਟ ਕੀਤਾ ਜਾਵੇਗਾ।
ਚਾਰਟਰਡ ਅਕਾਊਟੈਂਟ ਤੋਂ ਪੰਚਾਂ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਟਰੇਨਿੰਗ ਦਿਵਾਈ ਜਾਵੇਗੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਡਿਟ ਕਰਵਾਉਣ ਦੇ ਲਈ ਪੰਜਾਬ ਸਰਕਾਰ ਨੇ ਕੇਂਦਰੀ ਸਰਕਾਰ ਦੀ ‘ਕਮੇਟੀ ਆਨ ਪਬਲਿਕ ਫਾਈਨਾਂਸ ਐਂਡ ਗਵਰਨਮੈਂਟ ਅਕਾਊਂਟਿੰਗ ਨਾਲ ਤਾਲਮੇਲ ਕੀਤਾ ਹੈ। ਕਮੇਟੀ ਨਾਲ ਜੁੜੇ ਚਾਰਟਰਡ ਅਕਾਊਂਟੈਂਟ ਪੰਚਾਇਤਾਂ ਨੂੰ ਸਿਖਲਾਈ ਦੇਣਗੇ। ਇਸ ਦੇ ਲਈ 10-10 ਬਲਾਕਾਂ ਦੇ ਗਰੁਪ ਬਣਾਏ ਜਾਣਗੇ ਅਤੇ ਸਿਖਲਾਈ ਲਈ ਵਰਕਸ਼ਾਪ ਲਗਾਈ ਜਾਵੇਗੀ। ਭ੍ਰਿਸ਼ਟਾਚਾਰ ਮਿਟਾਉਣ ਲਈ ਪੰਚਾਇਤਾਂ ਦੇ ਖਾਤੇ ਆਨਲਾਈਨ ਕੀਤੇ ਜਾਣਗੇ।ਇਸ ਦੇ ਨਾਲ ਹੀ ਡਬਲ ਐਂਟਰੀ ਸਿਸਟਮ ਵੀ ਸ਼ੁਰੂ ਕੀਤਾ ਜਾਵੇਗਾ।