ਸਿੰਘਾਪੁਰ – ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਦੇਸ਼ ਦੀ ਨਵੀਂ ਰਣਨੀਤੀ ਦਾ ਪਹਿਲੀ ਵਾਰ ਵਿਸਥਾਰ ਨਾਲ ਬਿਊਰਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਖੇਤਰ ਵਿੱਚ ਦੇਸ਼ ਦੇ 60% ਜੰਗੀ ਬੇੜੇ ਅਤੇ 6 ਲੜਾਕੂ ਜਹਾਜ਼ ਤੈਨਾਤ ਹੋਣਗੇ।
ਪੈਨੇਟਾ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਮਰੀਕਾ ਚੀਨ ਨੂੰ ਵਿਸ਼ਵ ਸ਼ਕਤੀ ਬਣਨ ਤੋਂ ਰੋਕਣ ਲਈ ਇਸ ਖੇਤਰ ਵਿੱਚ ਆਪਣੀ ਮੌਜੂਦਗੀ ਵੱਧਾ ਰਿਹਾ ਹੈ। ਉਨ੍ਹਾ ਨੇ ਮੰਨਿਆ ਕਿ ਦੱਖਣੀ ਚੀਨ ਸਾਗਰ ਸਮੇਤ ਵੱਖ-ਵੱਖ ਮੁੱਦਿਆਂ ਤੇ ਚੀਨ ਦੇ ਨਾਲ ਅਮਰੀਕਾ ਦੇ ਮੱਤਭੇਦ ਹਨ। ਸਿੰਘਾਪੁਰ ਵਿੱਚ ਏਸ਼ੀਆ ਪ੍ਰਸ਼ਾਂਤ ਦੇ 30 ਦੇਸ਼ਾਂ ਦੇ ਇੱਕ ਸੰਮੇਲਨ ਦੌਰਾਨ ਰੱਖਿਆਮੰਤਰੀ ਨੇ ਕਿਹਾ ਕਿ ਅਮਰੀਕਾ ਆਪਣੇ ਨੇਵੀ ਦੇ ਬੇੜੇ ਨੂੰ ਫਿਰ ਤੋਂ ਤੈਨਾਤ ਕਰੇਗਾ ਤਾਂ ਜੋ 2020 ਤੱਕ ਉਸ ਦੇ 60% ਜੰਗੀ ਬੇੜੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਪਹੁੰਚ ਜਾਣ।