ਕਾਹਿਰਾ- ਮਿਸਰ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਵਿਦਰੋਹ ਨੂੰ ਦਬਾਉਣ ਲਈ 900 ਲੋਕਾਂ ਦੀ ਹੱਤਿਆ ਦੇ ਆਰੋਪ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਹੁਣ ਬਾਕੀ ਦੀ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਬਿਤਾਉਣਗੇ। ਮੁਬਾਰਕ ਦੇ ਦੋਵਾਂ ਪੁੱਤਰਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਹੋਸਨੀ ਨੂੰ ਹੈਲੀਕਾਪਟਰ ਅਤੇ ਫਿਰ ਐਂਬੂਲੈਂਸ ਰਾਹੀਂ ਕੋਰਟ ਵਿੱਚ ਲਿਜਾਇਆ ਗਿਆ। ਸੁਣਵਾਈ ਦੌਰਾਨ ਕੋਰਟ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਖੋਰਟ ਦੀ ਸੁਣਵਾਈ ਦੌਰਾਨ ਟੈਲੀਕਾਸਟ ਰਾਈਟ ਤੱਕ ਵੇਚੇ ਗਏ ਸਨ। ਮੁਬਾਰਕ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਪਰ ਕੋਰਟ ਨੇ ਰਾਸ਼ਟਰਪਤੀ ਲਈ ਨਰਮੀ ਵਰਤਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਹੋਸਨੀ ਦੇ ਖਿਲਾਫ਼ ਇਹ ਫੈਸਲਾ ਉਸ ਦੇ ਸਤਾ ਤੋਂ ਹਟਣ ਦੇ 15 ਮਹੀਨੇ ਬਾਅਦ ਆਇਆ ਹੈ।