ਮੈਡਰਿਡ-ਸਪੇਨ ਦੇ ਇੱਕ-ਤਿਹਾਈ ਬੈਂਕ ਪ੍ਰਾਪਰਟੀ ਬਾਜ਼ਾਰ ਦੇ ਤਬਾਹ ਹੋਣ ਨਾਲ ਖਰਾਬ ਕਰਜ਼ੇ ਮਤਲੱਬ ਵਾਪਿਸ ਨਾਂ ਕੀਤੇ ਜਾਣ ਵਾਲੇ ਕਰਜ਼ੇ ਨਾਲ ਜਦੋ-ਜਹਿਦ ਕਰ ਰਹੇ ਹਨ। ਇਸ ਲਈ ਸਪੇਨ ਨੇ ਯੌਰੋਜੋਨ ਕੋਲ ਗੁਹਾਰ ਲਗਾਈ ਹੈ ਕਿ ਆਰਥਿਕ ਸਮਸਿਆਵਾਂ ਵਿੱਚ ਫੱਸੇ ਉਸ ਦੇ ਬੈਂਕਾਂ ਨੂੰ ਰਾਹਿਤ ਦੇਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ।
ਯੌਰੋਜੋਨ ਦੇ ਵਿੱਤ ਮੰਤਰੀਆਂ ਨੇ ਕਾਫ਼ੀ ਦੇਰ ਤੱਕ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਤੈਅ ਕੀਤਾ ਹੈ ਕਿ ਸਪੇਨ ਦੇ ਬੈਂਕਾਂ ਨੂੰ 100 ਅਰਬ ਯੌਰੋ ਤੱਕ ਕਰਜ਼ਾ ਦਿੱਤਾ ਜਾ ਸਕਦਾ ਹੈ। ਇਹ ਕਰਜ਼ਾ ਬੈਂਕਾਂ ਨੂੰ ਦਿੱਤਾ ਜਾਵੇਗਾ, ਪੂਰੀ ਅਰਥਵਿਵਸਥਾ ਨੂੰ ਨਹੀਂ। ਸਪੇਨ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਮੱਦਦ ਸਕਾਰਾਤਮਕ ਕਰਜ਼ੇ ਦੇ ਤੌਰ ਤੇ ਦਿੱਤੀ ਜਾਵੇਗੀ ਅਤੇ ਇਹ ਆਇਰਲੈਂਡ, ਪੁਰਤਗਾਲ ਅਤੇ ਗਰੀਸ ਦੀ ਤਰਜ਼ ਤੇ ਦਿੱਤੇ ਜਾਣ ਵਾਲਾ ਰਾਹਿਤ ਪੈਕੇਜ ਨਹੀਂ ਹੈ। ਇਸ ਧੰਨ ਰਾਸ਼ੀ ਨਾਲ ਦੇਸ਼ ਦੀ ਵਿੱਤੀ ਪ੍ਰਣਾਲੀ ਨੂੰ ਮੱਦਦ ਮਿਲੇਗੀ ਅਤੇ ਇਹ ਪੂਰੀ ਅਰਥਵਿਵਸਥਾ ਲਈ ਨਹੀਂ ਹੈ। ਇਹ ਕਰਜ਼ਾ ਸਾਕਾਰਤਮਕ ਸ਼ਰਤਾਂ ਤੇ ਦਿੱਤਾ ਜਾ ਰਿਹਾ ਹੈ। ਇਹ ਮੱਦਦ ਮਿਲਣ ਨਾਲ ਬੈਂਕ ਕੰਪਨੀਆਂ ਅਤੇ ਨਾਗਰਿਕਾਂ ਨੂੰ ਕਰਜ਼ਾ ਦੇ ਸਕਣਗੇ ਜੋ ਕਿ ਉਹ ਅਜੇ ਨਹੀਂ ਦੇ ਰਹੇ ਸਨ।
ਸਪੇਨ ਦੀ ਮੱਦਦ ਦੀ ਅਪੀਲ ਤੇ ਸਾਕਾਰਤਮਕ ਪ੍ਰਤੀਕਿਰਿਆ ਆਈਆਂ ਹਨ ਅਤੇ ਇਸ ਦਾ ਸਵਾਗਤ ਕੀਤਾ ਗਿਆ ਹੈ। ਯੌਰਪੀਅਨ ਕਮਿਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਬੈਂਕਾਂ ਵਿੱਚ ਚੱਲ ਰਹੇ ਸੁਧਾਰਾਂ ਅਤੇ ਢਾਂਚੇ ਵਿੱਚ ਪ੍ਰੀਵਰਤਣ ਦੇ ਬਾਅਦ ਸਪੇਨ ਵਿੱਚ ਨਿਵੇਸ਼ਕਾਂ ਦਾ ਭਰੋਸਾ ਪਰਤ ਆਵੇਗਾ ਅਤੇ ਉਹ ਵਿਕਾਸ ਦੇ ਮਾਰਗ ਤੇ ਅੱਗੇ ਵਧੇਗਾ। ਅਮਰੀਕੀ ਵਿੱਤ ਮੰਤਰੀ ਦਾ ਵੀ ਕਹਿਣਾ ਹੈ ਕਿ ਇਸ ਵਿੱਤੀ ਸਹਿਯੋਗ ਦੀ ਦਿਸ਼ਾ ਵਿੱਚ ਇਸਨੂੰ ਇੱਕ ਅਹਿਮ ਕਦਮ ਮੰਨਦੇ ਹਨ।