ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ ਲਾਇਆ ਇਹ “ਵਿਸ਼ਾਲ ਗੁਰਮਤਿ ਕੈਂਪ” ਸਿੱਖ ਨੌਜਵਾਨ ਬੱਚੇ-ਬੱਚੀਆਂ ਦੀ ਵਿਸ਼ਾਲ ਹਾਜ਼ਰੀ ਪੱਖੋਂ ਦੁੱਗਰੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਸ਼ਾਲ ਕੈਂਪ ਵਿੱਚ ਵੱਡੀ ਉਮਰ ਦੀ ਸਿੱਖ ਸੰਗਤ ਨੇ ਹਿੱਸਾ ਲਿਆ ਅਤੇ ਕੈਂਪ ਵਿੱਚ ਬੱਚਿਆਂ ਨੂੰ ਪੜਾਏ ਜਾ ਰਹੇ ਵਿਸ਼ਿਆਂ ਦੀ ਖੂਬ ਪ੍ਰਸ਼ੰਸ਼ਾ ਕੀਤੀ । ਇਸ ਕੈਂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਦੇ 25 ਦੇ ਕਰੀਬ ਸਿੱਖ ਨੌਜਵਾਨ ਪ੍ਰਚਾਰਕ, ਬੱਚਿਆਂ ਨੂੰ ਗੁਰਮਤਿ ਤੇ ਸਮਾਜਿਕ ਸਿੱਖਿਆ ਦੇ ਰਹੇ ਹਨ ਖਾਸ ਕਰਕੇ 1. ਸਿੱਖ ਧਰਮ ਦੀ ਮੁੱਢਲੀ ਜਾਣਕਾਰੀ 2. ਕੇਸ ਅਤੇ ਦਸਤਾਰ ਦੀ ਮਹਾਨਤਾ 3. ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ 4. ਮਾਤਾ-ਪਿਤਾ ਦੀ ਸੇਵਾ ਕਰਨ 5. ਮਾਤਾ-ਪਿਤਾ ਨਾਲ ਝਗੜਾ ਨਾ ਕਰਨ ਬਾਰੇ 6. ਗੁਰਬਾਣੀ ਇਸ ਜਗ ਮਹਿ ਚਾਨਣ 7. ਵਹਿਮ-ਭਰਮ ਨਾ ਕਰਨ 8. ਜਾਤ-ਪਾਤ ਦਾ ਅੰਹਕਾਰ ਨਾ ਕਰਨ 9. ਅਸ਼ਲੀਲ ਗਾਣੇ ਨਾ ਸੁਣਨ 10. ਜੋ ਗੁਰ ਕਹੇ ਸੋਈ ਭਲ ਮਾਨਹੁ 11. ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁੱਖ ਹੋਏ 12. ਪਰ ਕਾ ਬੁਰਾ ਨਾ ਰਾਖਹੁ ਚੀਤ ਵਿਸ਼ਿਆਂ ਨੂੰ ਗੁਰਬਾਣੀ ਗੁਰਸ਼ਬਦ ਦੀ ਕਸਵੱਟੀ ਤੇ ਲਿਆ ਕੇ ਸਿੱਖਿਆ ਦਿੱਤੀ ਜਾ ਰਹੀਂ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਸਿਖ ਮਾਰਸ਼ਲ ਆਰਟ ਦੀ ਸਿਖਲਾਈ, ਸੋਹਣੀ ਦਸਤਾਰ ਦੀ ਸਿਖਲਾਈ ਵੀਂ ਦਿੱਤੀ ਜਾ ਰਹੀਂ ਹੈ। ਵਿਸ਼ਾਲ ਗੁਰਮਤਿ ਕੈਂਪ ਨੂੰ ਆਯੋਜਤ ਕਰਨ ਵਾਲੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖੀ ਭਾਂਈ ਚਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀਂ ਬੱਚਿਆਂ ਦੀ ਗਿਣਤੀ 1000 ਤੋਂ ਵੀਂ ਉਪਰ ਹੋਣ ਦੀ ਸੰਭਾਵਨਾ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਦੇ ਸਮੂਹ ਪ੍ਰਚਾਰਕ ਵੀਰਾਂ ਵੱਲੋਂ ਕੈਂਪ ਵਿੱਚ ਆਏ ਬੱਚਿਆਂ ਨੂੰ 10 ਦਿਨਾਂ ਦੇ ਅੰਦਰ ਦਿਤੀ ਗਈ ਗੁਰਮਤਿ ਦੀ ਜਾਣਕਾਰੀ ਕਾਰਨ ਇਹਨਾਂ ਬੱਚਿਆਂ ਵਿੱਚ ਆਈ ਤਬਦੀਲੀ ਤੋਂ ਇਹਨਾਂ ਦੇ ਮਾਤਾ-ਪਿਤਾ ਦਾ ਖੁਸ਼ ਹੋਣਾ ਸੁਭਾਵਿਕ ਹੁੰਦਾ ਹੈ ਤੇ ਉਹ ਹਰ ਸਾਲ ਕੈਂਪ ਦੀ ਉਡੀਕ ਵਿੱਚ ਰਹਿੰਦੇ ਹਨ।
ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵਿਸ਼ਾਲ ਗੁਰਮਤਿ ਕੈਂਪ (ਬਚਪਨ ਤੋਂ ਸਿਆਣਪ ਤੱਕ ਗੁਰਮਤਿ ਦੀ ਸਾਂਝ 2012 ) 8 ਜੂਨ ਤੋਂ 17 ਜੂਨ ਤੱਕ ਭਾਈ ਹਿੰਮਤ ਸਿੰਘ ਨਗਰ ਨੇੜੇ ਪਿੰਡ ਦੁੱਗਰੀ ਵਿਖੇ ਅਰੰਭ ਕਰ ਦਿੱਤਾ ਗਿਆ ਹੈ। ਇਹ ਕੈਂਪ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਪੁੱਤਰ ਭਾਈ ਅਜੈ ਸਿੰਘ ਦੀ ਲਾਸਾਨੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕੈਂਪ ਵਿੱਚ ਪਿੰਡ ਦੁੱਗਰੀ, ਧਾਦਰਾਂ, ਸੰਤ ਇਨਕਲੇਵ, ਬੁਲਾਰਾ, ਰਣੀਆਂ, ਦੁਲੇਅ, ਜਸਪਾਲ ਬਾਂਗਰ, ਬੀਲਾਂ ਸਮੇਤ 25 ਪਿੰਡਾਂ ਅਤੇ ਕਸਬਿਆਂ ਤੋਂ 650 ਦੇ ਕਰੀਬ ਸਿੱਖ ਨੌਜਵਾਨ ਬੱਚੇ-ਬੱਚੀਆਂ ਨੇ ਬੜੇ ਜ਼ੋਸ਼ੋ ਖਰੋਂਸ ਨਾਲ ਹਿੱਸਾ ਲਿਆ। ਕੈਂਪ ਦੇ ਸੁਰੂਆਤ ਦੀ ਵਿਲਖਣਤਾ ਇਹ ਸੀ ਕਿ ਸਾਰੇ ਦੇ ਸਾਰੇ ਸਿੱਖ ਨੌਜਵਾਨ ਬੱਚੇ-ਬੱਚੀਆਂ ਨੇ ਗੁਰਦੁਆਰਾ ਦਮਦਮਾ ਸਾਹਿਬ ਤੋਂ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਕੈਂਪ ਅਸਥਾਨ ਤੱਕ ਨਗਰ ਕੀਰਤਨ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ, ਸਾਰੇ ਰਸਤੇ ਵਿੱਚ ਬੱਚਿਆਂ ਨੇ ਅਕਾਸ਼ ਗਜਾਉ ਨਾਹਰਿਆਂ ਨਾਲ “ਕੇਸ ਅਤੇ ਦਸਤਾਰ ਕਰੋ ਦੋਨਾ ਦਾ ਸਤਿਕਾਰ, ਅੰਮ੍ਰਿਤ ਛੱਕੋ ਸਿੰਘ ਸਜੋ, ਨਸ਼ਿਆਂ ਦਾ ਕੋੜ ਛੱਡੋਂ ਘਰ ਲੈ ਆਉ ਅਮਾਨਤ- ਦੂਰ ਕਰੋ ਦਾਜ ਦੀ ਅਮਾਨਤ” ਉਹਨਾਂ ਚੜ੍ਹਦੀ ਕਲਾ ਦੇ ਨਾਹਰਿਆਂ ਨੇ ਆਪਣੀ ਪਿੰਡ ਦੇ ਲੋਂਕਾ ਨੂੰ ਤਪਦੀ ਗਰਮੀ ਵਿੱਚ ਪੱਖੇ ਤੇ ਕੂਲਰਾਂ ਦੀ ਠੰਡੀ ਹਵਾ ਛੱਡ ਕੇ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ।