ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਆਪਣੇ ਪਰੀਵਾਰ ਅਤੇ ਦੋਸਤਾਂ ਨਾਲ ਦੁਪਹਿਰ ਦਾ ਖਾਣਾ ਖਾਣ ਇੱਕ ਪੱਬ ਵਿੱਚ ਗਏ ਅਤੇ ਲੰਚ ਕਰਨ ਤੋਂ ਬਾਅਦ ਆਪਣੀ 8 ਸਾਲ ਦੀ ਧੀ ਨੂੰ ਗਲਤੀ ਨਾਲ ਪੱਬ ਵਿੱਚ ਹੀ ਛੱਡ ਕੇ ਘਰ ਵਾਪਿਸ ਆ ਗਏ।
ਸਨ ਟੈਬਲਾਈਡ ਦੀ ਖ਼ਬਰ ਅਨੁਸਾਰ ਕੈਮਰਨ ਫੈਮਿਲੀ ਆਪਣੇ ਬੱਚਿਆਂ ਨੈਂਸੀ(8) ਆਰਥਰ (6) ਫਲੋਰੈਂਸ (22 ਮਹੀਨੇ) ਅਤੇ ਦੋ ਹੋਰ ਪਰੀਵਾਰਾਂ ਦੇ ਨਾਲ ਪੱਬ ਵਿੱਚ ਲੰਚ ਕਰਨ ਲਈ ਗਏ ਸਨ। ਖਾਣਾ ਖਾਣ ਤੋਂ ਬਾਅਦ ਕੈਮਰਨ ਸੁਰੱਖਿਆ ਗਾਰਡਾਂ ਦੇ ਨਾਲ ਗੱਡੀ ਵਿੱਚ ਬੈਠ ਕੇ ਘਰ ਚਲੇ ਗਏ। ਉਨ੍ਹਾਂ ਨੇ ਸੋਚਿਆ ਕਿ ਨੈਂਸੀ ਦੂਸਰੇ ਬੱਚਿਆਂ ਦੇ ਨਾਲ ਗੱਡੀ ਵਿੱਚ ਬੈਠ ਗਈ ਹੋਵੇਗੀ। ਘਰ ਪਹੁੰਚਣ ਤੇ ਪ੍ਰਧਾਨਮੰਤਰੀ ਅਤੇ ਉਨ੍ਹਾਂ ਦੀ ਪਤਨੀ ਸਾਮੰਤਾ ਹੱਕੇ ਬੱਕੇ ਰਹਿ ਗਏ ਜਦੋਂਪਤਾ ਚਲਿਆ ਕਿ ਨੈਂਸੀ ਨੂੰ ਤਾਂ ਪੱਬ ਵਿੱਚ ਹੀ ਛੱਡ ਆਏ ਹਾਂ। ਪੱਬ ਵਿੱਚ ਫ਼ੋਨ ਕਰਨ ਤੇ ਪਤਾ ਚਲਿਆ ਕਿ ਨੈਂਸੀ ਸੁਰੱਖਿਅਤ ਅਤੇ ਠੀਕ ਠਾਕ ਹੈ।ਕੈਮਰਨ ਉਸੇ ਸਮੇਂ ਵਾਪਿਸ ਪੱਬ ਗਏ ਤਾਂ ਉਥੇ ਛੋਟੀ ਨੈਂਸੀ ਕੈਡਸਡੈਨ ਸਥਿਤ ਪਲਾ-ਇਨ ਪੱਬ ਵਿੱਚ ਸਟਾਫ਼ ਦੇ ਕੋਲ ਸੀ।