ਨਵੀਂ ਦਿੱਲੀ- ਦੇਸ਼ਵਾਸੀਆਂ ਦੀਆਂ ਨਜ਼ਰਾਂ ਇਸ ਸਮੇਂ 13ਵੇਂ ਰਾਸ਼ਟਰਪਤੀ ਦੀ ਚੋਣ ਤੇ ਲਗੀਆਂ ਹੋਈਆਂ ਹਨ। ਨਵੇਂ ਬਣੇ ਚੋਣ ਕਮਿਸ਼ਨਰ ਵੀਐਸ ਸੰਪਤ ਨੇ ਆਪਣੇ ਆਫਿਸ ਦੀ ਕਮਾਂਡ ਸੰਭਾਲਣ ਦੇ ਦੂਸਰੇ ਦਿਨ ਹੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪ੍ਰਕਿਰਿਆ 16 ਜੂਨ ਤੋਂ ਸ਼ੁਰੂ ਹੋ ਜਾਵੇਗੀ। ਨਾਮਜ਼ਦਗੀ ਪੇਪਰ ਭਰਨ ਦੀ ਆਖਰੀ ਤਾਰੀਖ 30 ਜੂਨ ਹੋਵੇਗੀ।ਨਾਮਜ਼ਦਗੀ ਪੇਪਰਾਂ ਦੀ ਜਾਂਚ 2 ਜੁਲਾਈ ਨੂੰ ਹੋਵੇਗੀ ਅਤੇ 4 ਜੁਲਾਈ ਤੱਕ ਨਾਮਜ਼ਦਗੀ ਪੇਪਰ ਵਾਪਿਸ ਲਏ ਜਾ ਸਕਣਗੇ। ਝੇ ਰਾਸ਼ਟਰਪਤੀ ਦੀ ਦੌੜ ਵਿੱਚ ਇੱਕ ਤੋਂ ਜਿਆਦਾ ਉਮੀਦਵਾਰ ਹੋਏ ਤਾਂ 19 ਜੁਲਾਈ ਨੂੰ ਮੱਤਦਾਨ ਹੋਵੇਗਾ ਅਤੇ 22 ਜੁਲਾਈ ਨੂੰ ਨਤੀਜੇ ਦਾ ਐਲਾਨ ਹੋਵੇਗਾ। ੜਰਤਮਾਨ ਰਾਸ਼ਟਰਪਤੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਜਾਵੇਗਾ।
ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰਾਜ ਸੱਭਾ ਦੇ ਮੁੱਖ ਸਕੱਤਰ ਵੀ.ਕੇ.ਅਗਨੀਹੋਤਰੀ ਨੂੰ ਰਾਸ਼ਟਰਪਤੀ ਦੀ ਚੋਣ ਦਾ ਨਿਰਵਾਚਣ ਅਧਿਕਾਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਆਯੋਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਨਾਮਜ਼ਦਗੀ ਪੱਤਰ ਲਈ 50 ਪ੍ਰਸਤਾਵ ਕਰਤਾਵਾਂ ਅਤੇ 50 ਸਮਰਥੱਕਾਂ ਦੇ ਦਸਖਤ ਹੋਣੇ ਜਰੂਰੀ ਹਨ। ਰਾਸ਼ਟਰਪਤੀ ਦੀ ਚੋਣ ਲਈ ਜਮਾਨਤ ਰਾਸ਼ੀ 15,000 ਰੁਪੈ ਰੱਖੀ ਗਈ ਹੈ।ਰਾਸ਼ਟਰਪਤੀ ਦੀ ਚੋਣ ਇਲੈਕਟਰੌਲ ਕਾਲਿਜ ਦੁਆਰਾ ਹੁੰਦੀ ਹੈ ਅਤੇ ਇਸ ਵਿੱਚ ਸੰਸਦ ਦੇ ਦੋਵਾਂ ਸਦਨਾਂ ਅਤੇ ਰਾਜ ਵਿਧਾਨ ਸੱਭਾਵਾਂ ਦੇ ਮੈਂਬਰ ਸ਼ਾਮਿਲ ਹੁੰਦੇ ਹਨ।