ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਬਣਨ ਨਾਲ ਵਿੱਤ ਵਿਭਾਗ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਵਿੱਤ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ। ਵਰਤਮਾਨ ਗ੍ਰਹਿਮੰਤਰੀ ਪੀ. ਚਿੰਦਬਰਮ ਫਿਰ ਤੋਂ ਵਿੱਤਮੰਤਰੀ ਦੀ ਗੱਦੀ ਸੰਭਾਲਣ ਦੇ ਖਾਹਿਸ਼ਮੰਦ ਹਨ। ਉਹ ਪਹਿਲਾਂ ਵੀ ਵਿੱਤਮੰਤਰੀ ਰਹਿ ਚੁੱਕੇ ਹਨ।
ਪ੍ਰਣਬ ਨੇ ਪਾਰਟੀ ਵਿੱਚ ਆਪਣਾ ਅਸਰ ਰਸੂਖ ਵਰਤਕੇ ਪੀ ਚਿੰਦਬਰਮ ਤੋਂ ਵਿੱਤ ਮੰਤਰਾਲਾ ਹੱਥਿਆਇਆ ਸੀ। ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ ਨੇ ਪੀ{ ਚਿੰਦਾਬਰਮ ਨੂੰ ਇਹ ਕਹਿ ਕੇ ਗ੍ਰਹਿ ਵਿਭਾਗ ਦਿਤਾ ਸੀ ਕਿ ਵਿੱਤ ਮੰਤਰਾਲਾ ਪ੍ਰਣਬ ਦੀ ਪਸੰਦ ਹੈ। ਚਿੰਦਬਰਮ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਸ ਸਮੇਂ ਅਜਿਹੇ ਮਜ਼ਬੂਤ ਗ੍ਰਹਿਮੰਤਰੀ ਦੀ ਲੋੜ ਸੀ ਜੋ ਦੇਸ਼ ਦੇ ਅੰਦਰ ਸੁਰੱਖਿਆ ਦਾ ਮਹੌਲ ਬਣਾ ਸਕੇ। ਇਸ ਲਈ ਮਜ਼ਬੂਰੀ ਵੱਸ ਚਿੰਦਬਰਮ ਨੂੰ ਨਾਂ ਚਾਹੁੰਦੇ ਹੋਏ ਵੀ ਗ੍ਰਹਿ ਵਿਭਾਗ ਸੰਭਾਲਣਾ ਪਿਆ ਸੀ। ਹੁਣ ਜਦ ਕੇ ਹਾਲਾਤ ਬਦਲ ਗਏ ਹਨ ਤਾਂ ਪੀ. ਚਿੰਦਬਰਮ ਫਿਰ ਤੋਂ ਵਿੱਤ ਮੰਤਰੀ ਦੀ ਦੌੜ ਵਿੱਚ ਅੱਗੇ ਆ ਰਹੇ ਹਨ।