ਮੈਕਸੀਕੋ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਜੀ 20 ਸੰਮੇਲਨ ਦੌਰਾਨ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਭਾਰੀ ਸੰਕਟ ਵਿੱਚ ਹੈ। ਉਨ੍ਹਾਂ ਨੇ ਇਹ ਵੀ ਉਮੀਦ ਕੀਤੀ ਕਿ ਇਸ ਸੰਕਟ ਤੋਂ ਬਾਹਰ ਨਿਕਲਣ ਵਿੱਚ ਜੀ 20 ਦੇਸ਼ਾਂ ਦਾ ਸਮੂੰਹ ਸਕਾਰਤਮਕ ਭੂਮਿਕਾ ਨਿਭਾਵੇਗਾ।
ਜੀ 20 ਦੇਸ਼ਾਂ ਦੀ ਬੈਠਕ ਯੌਰੋਜੋਨ ਦੇ ਸੰਕਟ ਨੂੰ ਹਲ ਕਰਨ ਲਈ ਹੋ ਰਹੀ ਹੈ। ਇਸ ਸੰਮੇਲਨ ਵਿੱਚ ਭਾਰਤ ਅਹਿਮ ਭੂਮਿਕਾ ਨਿਭਾਵੇਗਾ। ਵਿਸ਼ਵ ਜੀਡੀਪੀ ਦਾ 80% ਹਿੱਸਾ ਜੀ 20 ਦੇਸ਼ਾਂ ਵਿੱਚੋਂ ਆਂਉਦਾ ਹੈ। ਇਸ ਸੰਮੇਲਨ ਵਿੱਚ ਦੂਸਰੇ ਦੇਸ਼ਾਂ ਦੇ ਨੇਤਾਵਾਂ ਨੇ ਵੀ ਯੌਰਪੀ ਦੇਸ਼ਾਂ ਤੇ ਦਬਾਅ ਬਣਾਇਆ ਕਿ ਉਹ ਯੌਰੋਜੋਨ ਦੇ ਸੰਕਟ ਨੂੰ ਹਲ ਕਰਨ ਲਈ ਹਰ ਸੰਭਵ ਯਤਨ ਕਰਨ। ਰਾਸ਼ਟਰਪਤੀ ਓਬਾਮਾ ਨੇ ਵੀ ਆਰਥਿਕ ਵਿਕਾਸ ਦੀ ਘੱਟ ਰਹੀ ਰਫਲਤਾਰ ਤੇ ਚਿੰਤਾ ਜਾਹਿਰ ਕੀਤੀ। ਜਰਮਨੀ ਦੀ ਮਰਕਲ ਨੇ ਕਿਹਾ ਕਿ ਯੌਰਪ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਆਰਥਿਕ ਸੰਕਟ ਨਾਲ ਨਜਿਠਣ ਲਈ ਯੋਗ ਕਦਮ ਉਠਾ ਰਿਹਾ ਹੈ। ਦੋ ਦਿਨੀ ਇਸ ਸਮਮੇਲ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਵੀ ਮੁਲਾਕਾਤ ਕੀਤੀ। ਸੀਰੀਆ ਦੇ ਮੁੱਦੇ ਤੇ ਦੋਵਾਂ ਦੇਸ਼ਾ ਵਿੱਚਕਾਰ ਡੂੰਘੇ ਮੱਤਭੇਦ ਹਨ। ਓਬਾਮਾ ਨੇ ਇਹ ਉਮੀਦ ਜਾਹਿਰ ਕੀਤੀ ਹੈ ਕਿ ਜਲਦੀ ਹੀ ਇਹ ਮੱਤਭੇਦ ਦੂਰ ਕਰ ਲਏ ਜਾਣਗੇ।