ਬਰਨਾਲਾ, (ਜੀਵਨ ਰਾਮਗੜ੍ਹ)- ਖੇਤੀ ਸੈਕਟਰ ਨੂੰ ਨਿਰਵਿਘਨ ਸਪਲਾਈ ਬਿਜਲੀ ਮਹਿਕਮੇਂ ਦੀ ਵਾਅਦਾ ਖਿਲਾਫ਼ੀ ਦੇ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਬਰਨਾਲਾ ਨੇੜਲੇ ਹੰਢਿਆਇਆ ਚੌਂਕ ਵਿਖੇ ਧਰਨਾ ਲਾ ਕੇ ਟਰੈਫਿਕ ਜਾਮ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਵੀ ਕੀਤੀ।
ਬੀਕੇਯੂ ਉਗਰਾਹਾਂ ਦੇ ਜਿਲ੍ਹਾ ਆਗੂ ਰੂਪ ਸਿੰਘ ਛੰਨਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਬੰਧਤ ਐਕਸੀਅਨ ਬਰਨਾਲਾ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਮਹਿਲਕਲਾਂ ਦੇ 220 ਕੇਵੀ ਗਰਿੱਡ ਚੱਲਣ ’ਤੇ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਹਿੱਤ ਨਿਰਵਿਘਨ ਛੇ ਘੰਟੇ ਬਿਜ਼ਲੀ ਸਪਲਾਈ ਦਿੱਤੀ ਜਾਵੇਗੀ ਅਤੇ ਹੰਢਿਆਇਆ ਦਾ ਸੜਿਆ ਹੋਇਆ ਪਾਵਰ ਗਰਿੱਡ ਜਲਦ ਮੁਕੰਮਲ ਚਾਲੂ ਕੀਤਾ ਜਾਵੇਗਾ। ਪ੍ਰੰਤੂ ਉਕਤ ਦਾਅਵੇ ਅਤੇ ਵਾਅਦੇ ਮਿੱਥੀ ਹੋਈ ਤਾਰੀਖ਼ ¦ਘਣ ਦੇ ਬਾਵਜੂਦ ਵੀ ਵਫ਼ਾ ਨਹੀਂ ਹੋਏ। ਉਨ੍ਹਾਂ ਦੱਸਿਆ ਕਿ 200 ਕੇਵੀ ਪਾਵਰ ਗਰਿੱਡ ਹੰਢਿਆਇਆ ਦਾ 100 ਐਮਵੀਏ ਟਰਾਂਸਫਾਰਮਰ ਪਹਿਲੀ ਜੂਨ ਤੋਂ ਸੜ ਚੁੱਕਾ ਹੈ। ਜਿਸਦੀ ਮੁਰੰਮਤ ਜਾਂ ਤਬਦੀਲੀ ਸਬੰਧੀ ਵਿਭਾਗ ਵੱਲੋਂ ਕੋਈ ਪੱਕੀ ਪੇਸ਼ਗਨੋਈ ਨਹੀਂ ਕੀਤੀ ਜਾ ਰਹੀ ਜਦੋਂਕਿ ਝੋਨੇ ਦੀ ਲਵਾਈ ਦਾ ਸੀਜ਼ਨ ਸਿਰ ਤੋਂ ¦ਘ ਰਿਹਾ ਹੈ। ੳਨ੍ਹਾਂ ਕਿਹਾ ਕਿ ਇਸ ਟਰਾਂਸਫਾਰਮਰ ਦੀ ਖਰਾਬੀ ਸਦਕਾ ਜਿਲ੍ਹਾ ਬਰਨਾਲਾ ਦੇ 140 ਅਤੇ ਜਿਲ੍ਹਾ ਸੰਗਰੂਰ ਦੇ 60 ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਜਿੰਨਾਂ ’ਚ ਬਰਨਾਲਾ ਦੇ ਬਰਨਾਲਾ, ਤਪਾ, ਧਨੌਲਾ, ਮਹਿਲਕਲਾਂ, ਠੁੱਲੀਵਾਲ, ਕਰਮਗੜ੍ਹ, ਠੀਕਰੀਵਾਲ, ਪੱਖੋਕੇ, ਧੌਲਾ, ਕੱਟੂ, ਸੁਖਪੁਰਾ, ਕੁਤਬਾ, ਬਡਬਰ, ਅਸਪਾਲ ਕਲਾਂ ਤੋਂ ਇਲਾਵਾ ਸੰਗਰੂਰ ਦੇ ਢੱਡਰੀਆਂ, ਬਡਰੁੱਖਾਂ ਆਦਿ ਤੱਕ ਦੇ ਛੋਟੇ ਗਰਿੱਡਾਂ ਨੂੰ ਇਥੋਂ ਬਿਜਲ਼ੀ ਸਪਲਾਈ ਹੁੰਦੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਉਪਰੋਕਤ 16 ਗਰਿੱਡਾਂ ਦਾ ਲੋਡ 565 ਐਮਵੀਏ ਹੈ ਜਦੋਂ ਕਿ ਪਾਵਰ ਨਿਯਮਾਂ ਅਨੁਸਾਰ 300 ਐਮਵੀਏ ਹੋਣਾਂ ਚਾਹੀਦਾ ਹੈ। ਇਸ ਗਰਿੱਡ ’ਤੇ 265 ਐਮਵੀਏ ਲੋਡ ਵਧੇਰੇ ਪਾਇਆ ਜਾ ਰਿਹਾ ਸੀ ਅਤੇ ਅਧਿਕਾਰੀਆਂ ਦੀ ਇਸ ਅਣਗਹਿਲੀ ਕਾਰਨ ਉਕਤ ਟਰਾਂਸਫਾਰਮਰ ਸੜਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 3 ਕੁ ਘੰਟੇ ਹੀ ਬਿਜਲੀ ਉਹ ਵੀ ਟੁੱਟਵੇਂ ਰੂਪ ’ਚ ਸਪਲਾਈ ਮਿਲ ਰਹੀ ਹੈ। ਜਿਸ ਨਾਲ ਝੋਨੇ ਦੀ ਫ਼ਸਲ ਦੀ ਲਵਾਈ ਨਾ ਹੋਣ ਕਰਕੇ ਬਿਜਾਈ ਲੇਟ ਹੋ ਰਹੀ ਹੈ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾ ਦੀਆਂ ਉਕਤ ਮੰਗਾਂ ਨੂੰ ਤੁਰੰਤ ਲਾਗੂ ਕਰਕੇ ਝੋਨੇ ਦੀ ਲਵਾਈ ਹਿੱਤ ਨਿਰਵਿਘਨ 10 ਘੰਟਿਆਂ ਦੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਨਹੀਂ ਤਾਂ ਸਬੰਧਿਤ ਮਹਿਕਮੇਂ ਅਤੇ ਸੂਬਾ ਸਰਕਾਰ ਨੂੰ ਅਗਲੇਰੇ ਸਮੇਂ ’ਚ ਲਗਾਤਾਰ ਤਿੱਖੇ ਸਘੰਰਸ਼ ਤਿਆਰ ਰਹਿਣਾਂ ਚਾਹੀਦਾ ਹੈ।
ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ, ਜਿਲ੍ਹਾ ਆਗੂ ਭਗਤ ਸਿੰਘ ਛੰਨਾਂ ਬਲਾਕ ਪ੍ਰਧਾਨ ਬਲੌਰ ਸਿੰਘ, ਹਰਚਰਨ ਸਿੰਘ ਸੁਖਪੁਰਾ, ਭਾਗ ਸਿੰਘ ਕੁਰੜ, ਲਖਵੀਰ ਸਿੰਘ, ਜਰਨੈਲ ਸਿੰਘ ਬਦਰਾ ਰੂਪ ਧੌਲਾ ਅਤੇ ਜਰਨੈਲ ਸਿੰਘ ਜਵੰਧਾ ਪਿੰਡੀ ਤੋਂ ਇਲਾਵਾ ਬੀਕੇਯੂ ਡਕੌਂਦਾ ਦੇ ਬਲਾਕ ਬਰਨਾਲਾ ਪ੍ਰਧਾਨ ਪਰਵਿੰਦਰ ਹੰਢਿਆਇਆ, ਸੁਖਦੇਵ ਸਿੰਘ ਭੋਤਨਾ, ਜਗਰਾਜ ਸਿੰਘ ਹਰਦਾਸਪੁਰਾ, ਭਾਗ ਸਿਘ ਕੁਰੜ ਅਤੇ ਲਖਵੀਰ ਸਿੰਘ ਦੁੱਲਮਸਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।