ਓਸਲੋ,(ਰੁਪਿੰਦਰ ਢਿੱਲੋ ਮੋਗਾ)-ਕੱਲਬ ਦੀ ਸਿਲਵਰ ਜੁਬਲੀ ਦੇ ਮੋਕੇ ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਇੱਕ ਸ਼ਾਨਦਾਰ ਖੇਡ ਟੂਰਨਾਮੈਟ ਨਾਰਵੇ ਦੀ ਰਾਜਧਾਨੀ ਓਸਲੋ ਦੇ ਇੱਕੀਆ ਮੈਦਾਨਾ ਵਿੱਚ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਟੂਰਨਾਮੈਟ ਦੀ ਸ਼ੁਰੂਆਤ ਅਰਦਾਸ ਉਪਰੰਤ ਹੋਈ।ਨਾਰਵੇ, ਸਵੀਡਨ, ਡੈਨਮਾਰਕ ਤੋ ਖੇਡ ਮੇਲੇ ਚ ਭਾਗ ਲੈਣ ਵਾਲੇ ਕੱਲਬਾ ਸ਼ੇਰੇ ਏ ਪੰਜਾਬ ਨਾਰਵੇ, ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ, ਆਜ਼ਾਦ ਸਪੋਰਟਸ ਕੱਲਬ ਨਾਰਵੇ ਦੀ ਵੱਖ ਵੱਖ ਟੀਮਾਂ, ਖਾਲਸਾ ਸਪੋਰਟਸ ਕੱਲਬ ਡੈਨਮਾਰਕ, ਇੰਡੀਅਨ ਸਪੋਰਟਸ ਕੱਲਬ ਡੈਨਮਾਰਕ,ਪੰਜਾਬੀ ਸਕੂਲ ਡੈਨਮਾਰਕ, ਪੰਜਾਬੀ ਸਪੋਰਟਸ ਕੱਲਬ ਡੈਨਮਾਰਕ,ਦੇਸੀ ਵੀਕਿੰਗ ਨਾਰਵੇ, ਸਟਾਕਹੋਮ ਸਪੋਰਟਸ ਕੱਲਬ ਸਵੀਡਨ ਆਦਿ ਕੱਲਬਾ ਦੀਆ ਵਾਲੀਬਾਲ ਟੀਮਾ ਦੇ ਸਮੈਸਿੰਗ ਅਤੇ ਸੂਟਿੰਗ ਦੇ ਬਹੁਤ ਹੀ ਫੱਸਵੀ ਟੱਕਰ ਵਾਲੇ ਮੈਚ ਹੋਏ ਅਤੇ ਇਹਨਾ ਮੈਚਾ ਦਾ ਆਨੰਦ ਦਰਸ਼ਕਾ ਨੇ ਖੂਬ ਮਾਣਿਆ। ਸਮੈਸਿੰਗ ਚ ਖਾਲਸਾ ਕੱਲਬ ਡੈਨਮਾਰਕ ਵਾਲੇ ਇਸ ਵਾਰ ਵੀ ਜੈਤੂ, ਸਵੀਡਨ ਦੂਜੇ ਨੰਬਰ ਤੇ, ਖਾਲਸਾ ਸਪੋਰਟਸ ਕੱਲਬ ਡੈਨਮਾਰਕ ਦੀ ਪਿੱਛਲੇ ਕਈ ਸਾਲਾ ਤੋ ਸਮੈਸਿੰਗ ਚ ਸਕੈਨਡੀਨੇਵੀਅਨ ਮੁੱਲਕਾ ਦੇ ਟੂਰਨਾਮੈਟ ਚ ਜਿੱਤ ਦੀ ਝੰਡੀ ਬਰਕਰਾਰ ਹੈ। ਸੂਟਿੰਗ ਚ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਪਹਿਲੇ ਤੇ ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਦੂਜੇ ਨੰਬਰ ਤੇ ਰਿਹਾ।ਮੋਸਮ ਦੀ ਕਰੋਪੀ ਕਾਰਨ ਬਾਰਿਸ਼ ਨੇ ਕੋਈ ਕਸਰ ਨਹੀ ਛੱਡੀ ਪਰ ਦਰਸ਼ਕਾ ਅਤੇ ਖਿਡਾਰੀਆ ਦੇ ਹੋਸਲੇ ਬੁਲੰਦ ਰਹੇ ਅਤੇ ਵਰਦੇ ਮੀਹ ਚ ਮੈਚ ਜਾਰੀ ਅਤੇ ਦਰਸ਼ਕ ਖੇਡਾ ਦਾ ਆਨੰਦ ਮਾਣਦੇ ਰਹੇ। ਫੁੱਟਬਾਲ ਮੈਚਾ ਚ ਆਪਣੇ ਆਪਣੇ ਵਰਗਾ ਚ ਦਰਾਮਨ ਨਾਰਵੇ ਤੋ ਟੀਮ ਅਤੇ ਪੰਜਾਬੀ ਸਕੂਲ ਡੈਨਮਾਰਕ ਵਾਲੇ ਜੇਤੂ ਰਹੇ।ਇਸ ਤੋ ਇਲਾਵਾ ਬੱਚੇ ਬੱਚੀਆ ਲਈ ਰੁਮਾਲ ਚੁੱਕਣਾ, ਦੌੜਾਂ ਆਦਿ ਹੋਈਆ।ਕੱਲਬ ਵੱਲੋ ਦਰਸ਼ਕਾ ਅਤੇ ਖਿਡਾਰੀਆ ਲਈ ਸਵੇਰ ਤੋ ਹੀ ਖਾਣ ਪੀਣ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ ਅਤੇ ਇਹ ਗੁਰੁ ਕਾ ਲੰਗਰ ਦੇਰ ਸ਼ਾਮ ਤੱਕ ਚੱਲਦਾ ਰਿਹਾ।ਗੁਰੂ ਘਰ ਓਸਲੋ ਦੀ ਮੁੱਖ ਪ੍ਰੱਬਧਕ ਬੀਬੀ ਅਮਨ ਦੀਪ ਕੋਰ ਅਤੇ ਪੰਜਾਬੀ ਸਕੂਲ ਨਾਰਵੇ ਦੇ ਮੁੱਖ ਪ੍ਰੰਬੱਧਕ ਬੀਬੀ ਬਲਵਿੰਦਰ ਕੋਰ ਦਾ ਖੇਡਾਂ ਅਤੇ ਹਮੇਸ਼ਾ ਇੰਡੀਅਨ ਭਾਈਚਾਰੇ ਲਈ ਦਿੱਤੇ ਜਾ ਰਹੇ ਸਹਿਯੋਗ ਪ੍ਰਤੀ ਟੂਰਨਾਮੈਟ ਕਮੇਟੀ ਵੱਲੋ ਵਿਸ਼ੇਸ ਸਨਮਾਨ ਦਿੱਤਾ ਗਿਆ।ਕੱਲਬ ਵੱਲੋ ਜੇਤੂ ਟੀਮਾਂ ਲਈ ਵਿਸ਼ੇਸ ਇਨਾਮ ਅਤੇ ਨਕਦ ਰਾਸ਼ੀ ਦਿੱਤੀ ਗਈ। ਪੰਜਾਬੀ ਸਕੂਲ ਡੈਨਮਾਰਕ ਦੇ ਚੋਬਰਾ ਨੇ ਖੇਡ ਮੇਲੇ ਦੀ ਰੋਣਕਾ ਨੂੰ ਹੋਰ ਚਾਰ ਚੰਦ ਲਾਉਦੇ ਹੋਏ ਮੇਲੇ ਦੀ ਸਮਾਪਤੀ ਦੋਰਾਨ ਭੰਗੜਾ ਪਾ ਦਰਸ਼ਕਾ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਚਾਲੀ ਸਾਲ ਤੋ ਉਪਰ ਦੇ ਚੋਬਰਾ ਦੀ ਕੱਬਡੀ ਵੀ ਮੁੱਖ ਆਕਰਸ਼ਨ ਰਹੀ।ਨਾਰਵੇ ਦੇ ਕੱਲਬਾ ਦੇ ਆਪਸੀ ਸਹਿਯੋਗ ਨੂੰ ਕਾਇਮ ਰੱਖਦਿਆ ਐਸ ਸੀ ਐਫ ਕੱਲਬ ਦੇ ਪ੍ਰਧਾਨ ਸ੍ਰ ਮਲਕੀਤ ਸਿੰਘ ਬਿੱਟੂ ਅਤੇ ਸ੍ਰ ਜਗਦੀਪ ਸਿੰਘ ਰੇਹਾਲ ਨੇ ਕੱਲਬ ਨੂੰ ਸਿਲਵਰ ਜੁਬਲੀ ਤੇ ਫੁੱਲਾ ਦਾ ਗੁਲਦਸਤਾ ਭੇਟ ਕਰ ਸੁਂੱਭਕਾਮਨਾਵਾ ਦਿੱਤੀਆ।ਕੱਲਬ ਵੱਲੋ ਟੂਰਨਾਮੈਟ ਦੀ ਸਮਾਪਤੀ ਉਪਰੰਤ ਸਿਲਵਰ ਜੁਬਲੀ ਸਮਾਗਮ ਤੇ ਇੱਕ ਸ਼ਾਨਦਾਰ ਪਾਰਟੀ ਦਾ ਆਜੋਯਨ ਕੀਤਾ ਗਿਆ, ਹੋਰਨਾ ਤੋ ਇਲਾਵਾ ਟੂਰਨਾਮੈਟ ਦਾ ਆਨੰਦ ਅਕਾਲੀ ਦਲ(ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ , ਸ੍ਰ ਹਰਜੀਤ ਸਿੰਘ ਪੰਨੂ, ਬਾਬਾ ਅਜਮੇਰ ਸਿੰਘ, ਸ੍ਰ ਬਲਵਿੰਦਰ ਸਿੰਘ ਭੁੱਲਰ,ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਇੰਦਰਜੀਤ ਸਿੰਘ ਲੀਅਰ, ਕੰਵਲਜੀਤ ਸਿੰਘ ਲੀਤਰਸਕੂਗਨ , ਸ੍ਰ ਜੋਗਿੰਦਰ ਸਿੰਘ ਬੈਸ, ਸ੍ਰ ਰਾਜਿੰਦਰ ਸਿੰਘ ਤੂਰ, ਸ੍ਰ ਰਸ਼ਪਿੰਦਰ ਸਿੰਘ ,ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਗੁਰਦਿਆਲ ਸਿੰਘ ਆਸਕਰ, ਡਿੰਪੀ, ਸੋਨੂੰ, ਰਾਜੇਸ਼, ਮਨਵਿੰਦਰ , ਹਰਦੀਪ , ਹੈਪੀ, ਪ੍ਰੀਤ ਪਾਲ ਸਿੰਘ ਪਿੰਦਾ, ਜੰਗ ਬਹਾਦਰ ਸਿੰਘ ਆਦਿ ਹੋਰ ਬਹੁਤ ਹੀ ਨਾਰਵੇ ਦੀ ਜਾਣੀਆ ਮਾਨੀਆ ਹਸਤੀਆ ਨੇ ਮਾਣਿਆ। ਭਾਰਤੀ ਜਨਤਾ ਪਾਰਟੀ ਨਾਰਵੇ ਦੇ ਪ੍ਰਧਾਨ ਸ੍ਰੀ ਮਹੋਨ ਬਰਮਾ, ਮੀਤ ਪ੍ਰਧਾਨ ਸ੍ਰੀ ਅਨਿਲ ਕੁਮਾਰ ਵੀ ਪਧਾਰੇ ਅਤੇ ਅਕਾਲੀਦਲ(ਬ) ਨਾਰਵੇ ਦੇ ਪ੍ਰਧਾਨ ਸ੍ਰ ਗੁਰਦੇਵ ਸਿੰਘ ਕੋੜਾ ਨਾਲ ਮੁਲਾਕਾਤ ਕਰ ਅੱਗੇ ਤੋ ਨਾਰਵੇ ਚ ਇੱਕਠੇ ਇੱਕ ਪਲੇਟ ਫਾਰਮ ਤੇ ਖੜ ਕੰਮ ਕਰਨ ਦਾ ਫੈਸਲਾ ਲਿਆ।ਕੱਲਬ ਵੱਲੋ ਜਰਨਲਿਸਤ ਡਿੰਪਾ ਵਿਰਕ, ਸਰਬਜੀਤ ਵਿਰਕ, ਰੁਪਿੰਦਰ ਢਿੱਲੋ ਮੋਗਾ ਦਾ ਵੀ ਵਿਸ਼ੇਸ ਸਨਮਾਨ ਕੀਤਾ। ਸਮਾਪਤੀ ਵੇਲੇ ਕੱਲਬ ਦੇ ਪ੍ਰਧਾਨ ਗੁਰਦੀਪ ਸਿੰਘ ਕੋੜਾ ,ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਗੁਰਦੇਵ ਸਿੰਘ ਕੋੜਾ,ਸ਼੍ਰੀ ਹਰਵਿੰਦਰ ਪਰਾਸ਼ਰ, ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਕੰਵਲਜੀਤ ਸਿੰਘ, ਸ੍ਰ ਬਿੰਦਰ ਮੱਲੀ, ਤਲਵਿੰਦਰ ਸਿੰਘ ਗਿੱਲ,ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ,ਸ੍ਰ ਮਹਿੰਦਰ ਸਿੰਘ,ਸ੍ਰ ਰਣਜੀਤ ਸਿੰਘ ਗਿੱਲ,ਸ੍ਰ ਸਿੰ਼ਦਰਪਾਲ ਸਿੰਘ,ਜਤਿੰਦਰ ਸਿੰਘ ਗਿੱਲ,ਨਵਦੀਪ ਸ਼ਰਮਾਂ, ਸ੍ਰ ਸਰਬਣ ਸਿੰਘ ਗਿੱਲ ਆਦਿ ਨੇ ਨਾਰਵੇ ਸਵੀਡਨ ਡੈਨਮਾਰਕ ਦੀਆ ਸਾਰੀਆ ਖੇਡ ਕੱਲਬਾ,ਟੂਰਨਾਮੈਟ ਨੂੰ ਸਫਲ ਬਣਾਉਣ ਚ ਸਾਥ ਦੇਣ ਵਾਲੇ ਪਤਵੰਤੇ ਸੱਜਣ ਮਿੱਤਰ,ਸਪਾਸਰਾਂ, ਆਏ ਹੋਏ ਦਰਸ਼ਕਾ, ਸਕੈਨਡੀਨੇਵੀਅਨ ਮੁੱਲਕਾ ਚ ਵਸਦੇ ਦੇਸੀ ਭਾਈਚਾਰੇ ਦਾ ਅਤਿ ਅਤਿ ਧੰਨਵਾਦ ਕੀਤਾ। ਕੱਲਬ ਵੱਲੋ ਸ੍ਰ ਤਰਸੇਮ ਸਿੰਘ ਧਾਮੀ ਇੰਡੀਅਨ ਰੈਸਟੋਰੈਟ ਵਾਲੇ, ਸ੍ਰ ਧਰਮਿੰਦਰ ਸਿੰਘ ਰਾਜੂ ਰਸੋਈ ਹਾਊਸ ਵਾਲੇ, ਨੌਸ਼ਕ ਯੇਨਵੀਨਿੰਗ, ਹਾਉਸਮੈਨ , ਜੋਗਿੰਦਰ ਸਿੰਘ ਬੈਸ ਆਦਿ ਦਾ ਵੀ ਵਿਸ਼ੇਸ ਧੰਨਵਾਦ ਕੀਤਾ। ਡੈਨਮਾਰਕ ਤੋ ਸ੍ਰ ਤੀਰਥ ਸਿੰਘ ਪਰਜੀਆ ਕਲਾ ਵਾਲੇ, ਮਨਜੀਤ ਸਿੰਘ ਮੋਗੇ ਵਾਲੇ,ਪਿੰਦਾ ਜਨੇਤਪੁਰੀਆ, ਭੋਲਾ ਜਨੇਤਪੁਰੀਆ,ਧੰਨਵਤ ਸਿੰਘ, ਰਾਜ ਸੱਵਦੀ, ਗੋਪੀ ਮੱਲਾ, ਸੁਖੀ ਮੱਲੇ ਵਾਲੇ, ਵਿਸ਼ਾਲ , ਹਰਜਿੰਦਰ ਸਿੰਘ ਫੋਜੀ ਚੁੱਘੇ ਵਾਲਾ, ਸ੍ਰ ਕੁਲਵਿੰਦਰ ਸਿੰਘ ਖਾਲਸਾ,ਬਲਪਿਆਰ ਸਿੰਘ , ਪਰਮਜੀਤ ਸਿੰਘ ਪੰਮਾ, ਸ੍ਰ ਮੇਜਰ ਸਿੰਘ ,ਸ੍ਰ ਪ੍ਰਭਦੀਪ ਸਿੰਘ , ਸਵੀਡਨ ਤੋ ਸੁੱਖਾ ਅਤੇ ਸਮੂਹ ਕੱਲਬ ਦਾ ਤਹਿ ਦਿੱਲੋ ਸੁਕਰੀਆ ਕੀਤਾ।