ਲੁਧਿਆਣਾ:- ਪੀ ਏ ਯੂ ਇੰਪਲਾਈਜ ਫੈਡਰੇਸ਼ਨ ਦੀ ਇਕ ਜ਼ਰੂਰੀ ਮੀਟਿੰਗ ਅੱਜ ਮਿਤੀ 20.06.2012 ਨੂੰ ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦੇ ਚੇਅਰਮੈਨ ਹਰਬੰਸ ਸਿੰਘ ਮੁੰਡੀ ਦੀ ਪ੍ਰਧਾਨਗੀ ਵਿੱਚ ਸਟੂਡੈਂਟ ਹੋਮ ਵਿਖੇ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ 2012-13 ਦੇ ਬਜਟ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਸਾਲਾਨਾ ਗਰਾਂਟ ਵਧਾ ਕੇ 189 ਕਰੋੜ ਕਰਨ ਤੇ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ , ਪੰਜਾਬ ਅਤੇ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਇਸ ਗੱਲ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਜੋ ਵਾਅਦਾ ਸਰਕਾਰ ਨੇ ਨਗਰ ਕੌਂਸਲਾਂ ਦੀਆਂ ਚੋਣਾਂ ਵੇਲੇ ਕੀਤਾ ਸੀ, ਉਸ ਨੂੰ ਪੂਰਾ ਕਰ ਵਿਖਾਇਆ। ਸ: ਮੁੰਡੀ ਨੇ ਇਸ ਗੱਲ ਤੇ ਵਿਸ਼ੇਸ਼ ਤੌਰ ਤੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਂਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਆਲੀ ਅਤੇ ਸਬੰਧਿਤ ਵਾਰਡ ਦੇ ਕੌਂਸਲ ਸ: ਭੁਪਿੰਦਰ ਸਿੰਘ ਭਿੰਦਾ ਦਾ ਵੀ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਪੀ ਏ ਯੂ ਦੇ ਮੁਲਾਜ਼ਮਾਂ ਦਾ ਖਾਸ ਤੌਰ ਤੇ ਖਿਆਲ ਰੱਖੇਗੀ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਵੀ ਛੇਤੀ ਤੋਂ ਛੇਤੀ ਹੱਲ ਕਰੇਗੀ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸ: ਆਸਾ ਸਿੰਘ ਪਨੂੰ, ਜਨਰਲ ਸਕੱਤਰ ਸ: ਮੋਹਨਜੀਤ ਸਿੰਘ ਗਰੇਵਾਲ, ਸ: ਚਰਨਜੀਤ ਸਿੰਘ ਸੇਖੋਂ, ਸਰਬਜੀਤ ਸਿੰਘ ਸਹੋਤਾ, ਪੀ ਏ ਯੂ ਇੰਪਲਾਈਜ਼ ਡੈਮੋਕ੍ਰੇਟਿਕ ਫਰੰਟ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਪਾਲ, ਪੀ ਏ ਯੂ ਫੋਰਮ ਦੇ ਚੇਅਰਮੈਨ ਸ: ਰਣਜੀਤ ਸਿੰਘ, ਯਾਦਵਿੰਦਰ ਸਿੰਘ ਝਾਂਡੇ, ਮਹਿਲ ਸਿੰਘ ਸਿੱਧੂ, ਮਨਦੀਪ ਪਾਲ ਸਿੰਘ ਸੇਖੋਂ, ਪ੍ਰਵੀਨ ਬਾਂਦਾ, ਬਿੱਕਰ ਸਿੰਘ, ਤਰਸੇਮ ਸਿੰਘ, ਟੇਕ ਚੰਦ, ਗੁਰਬੀਰ ਸਿੰਘ, ਛੋਟਾ ਸਿੰਘ ਗਿੱਲ ਵੀ ਹਾਜ਼ਰ ਸਨ।