ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਪ੍ਰਧਾਨਮੰਤਰੀ ਗਿਲਾਨੀ ਨੂੰ ਅਯੋਗ ਠਹਿਰਾਏ ਜਾਣ ਤੋਂ ਬਅਦ ਦੇਸ਼ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਕਪੜਾ ਉਦਯੋਗਮੰਤਰੀ ਮਖਦੂਮ ਸ਼ਹਾਬੂਦੀਨ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਤੇ ਨਾਮਜ਼ਦ ਕੀਤਾ ਹੈ। ਮਖਦੂਮ ਸ਼ਹਾਬੂਦੀਨ ਇੱਕ ਰਾਜਨੀਤਕ ਪਰੀਵਾਰ ਨਾਲ ਸਬੰਧ ਰੱਖਦੇ ਹਨ। ਉਹ ਪਾਕਿਸਤਾਨ ਸਰਕਾਰ ਵਿੱਚ ਵਿੱਤਮੰਤਰੀ ਵੀ ਰਹਿ ਚੁੱਕੇ ਹਨ।
ਪਾਕਿਸਤਾਨ ਦੇ ਜੀਓ ਨਿਊਜ਼ ਚੈਨਲ ਅਨੁਸਾਰ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੀ ਪ੍ਰਧਾਨਗੀ ਹੇਠ ਹੋਈ ਪੀਪੀਪੀ ਦੇ ਉਚ ਨੇਤਾਵਾਂ ਦੀ ਬੈਠਕ ਵਿੱਚ ਸ਼ਹਾਬੂਦੀਨ ਨੂੰ ਪ੍ਰਧਾਨਮੰਤਰੀ ਬਣਾਉਣ ਦਾ ਇਹ ਫੈਸਲਾ ਲਿਆ ਗਿਆ। ਸੋਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਨੂੰ ਇਹ ਆਦੇਸ਼ ਦਿੱਤੇ ਗਏ ਸਨ ਕਿ ਜਲਦੀ ਹੀ ਨਵੇਂ ਪ੍ਰਧਾਨਮੰਤਰੀ ਦੀ ਚੋਣ ਕੀਤੀ ਜਾਵੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਿਲਾਨੀ ਨੇ ਸ਼ਹਾਬੂਦੀਨ ਦੇ ਨਾਂ ਦਾ ਵਿਰੋਧ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿੱਚ ਆਪਸੀ ਰਾਜਨੀਤਕ ਮੱਤਭੇਦ ਹਨ।ਗਿਲਾਨੀ ਅਤੇ ਸ਼ਹਾਬੂਦੀਨ ਦੋਵੇਂ ਹੀ ਪੰਜਾਬ ਸੂਬੇ ਦੇ ਦੱਖਣੀ ਹਿੱਸੇ ਨਾਲ ਸਬੰਧ ਰੱਖਦੇ ਹਨ। ਪਾਰਟੀ ਨੇ ਸਾਰੇ ਅਧਿਕਾਰ ਰਾਸ਼ਟਰਪਤੀ ਜਰਦਾਰੀ ਨੂੰ ਦਿੱਤੇ ਹਨ ਅਤੇ ਨਵੇਂ ਪ੍ਰਧਾਨਮੰਤਰੀ ਦੀ ਚੋਣ ਵਿੱਚ ਸਾਰੇ ਨੇਤਾਵਾਂ ਨੇ ਪੂਰਣ ਸਮਰਥੱਣ ਦੇਣ ਦਾ ਭਰੋਸਾ ਦਿਵਾਇਆ ਹੈ।
ਮਖਦੂਮ ਸ਼ਹਾਬੂਦੀਨ ਪੰਜਾਬ ਸੂਬੇ ਤੋਂ ਪੀਪੀਪੀ ਸੰਸਦ ਹਨ ਅਤੇ ਇਸ ਸਮੇਂ ਸਰਕਾਰ ਵਿੱਚ ਕੱਪੜਾ ਮੰਤਰੀ ਹਨ। ਉਹ ਸਿਹਤਮੰਤਰੀ ਅਤੇ ਵਿਦੇਸ਼ਮੰਤਰੀ ਵੀ ਰਹਿ ਚੁੱਕੇ ਹਨ।