ਬੀਤੇ ਦਿੱਨੀਂ ਲਾਂਬੜਾ, ਜਲੰਧਰ ਵਿੱਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜਸਵੰਤ ਸਿੰਘ ‘ਅਜੀਤ’ ਨੂੰ ਪਤ੍ਰਕਾਰੀ ਦੇ ਖੇਤ੍ਰ ਵਿੱਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਲਈ ਸਮਾਗਮ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿਲੋਂ ਅਤੇ ਡਾ. ਕੁਲਵੰਤ ਕੌਰ ਨੇ ‘ਸ. ਕੇਸਰ ਸਿੰਘ ਮੰਡ ਯਾਦਗਾਰੀ ਪੁਰਸਕਾਰ’ ਪ੍ਰਦਾਨ ਕਰ ਸਨਮਾਨਤ ਕੀਤਾ। ਇਸ ਮੌਕੇ ਤੇ ਆਪਨੂੰ ਦਿੱਤੇ ਗਏ ਸਨਮਾਨ ਪੱਤਰ ਵਿੱਚ ਉਨ੍ਹਾਂ ਦੀਆਂ ਪਤ੍ਰਕਾਰਤਾ ਦੇ ਖੇਤ੍ਰ ਵਿੱਚ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ :
‘ਪੰਜਾਬੀ ਪੱਤਰਕਾਰੀ, ਸਾਹਿਤ, ਸਭਿਆਚਾਰ ਵਿਰਾਸਤ ਤੇ ਦਰਸ਼ਨ ਫਲਸਫੇ ਦਾ ਸਫਲ ਸੁਮੇਲ ਕਰਨ ਵਾਲੇ ਅਤੇ ਉਮਰ ਭਰ ਮਾਂ ਬੋਲੀ ਤੇ ਮਾਂ ਮਿੱਟੀ ਦੇ ਲੇਖੇ ਲਾਉਣ ਵਾਲੇ ਸ. ਜਸਵੰਤ ਸਿੰਘ ‘ਅਜੀਤ’ ਦੇ ਕੀਤੇ ਵਡਮੁੱਲੇ ਕਾਰਜਾਂ ਅੱਗੇ ਅਸੀਂ ਪੰਜਾਬੀ ਸੱਥ ਦੇ ਸਮੂਹ ਸੰਗੀ ਬੇਲੀ ਆਦਰ ਸਤਿਕਾਰ ਸਹਿਤ ਸੀਸ ਝੁਕਾਉਂਦੇ ਹਾਂ। ਲਗਭਗ ਹਰ ਪੰਜਾਬੀ ਅਖਬਾਰ ਤੇ ਸਾਹਿਤਕ ਧਾਰਾ ਨਾਲ ਜੁੜੇ ਅਜੀਤ ਹੋਰਾਂ ਨੇ ਬਚਪਨ ਤੋਂ ਲੈ ਕੇ ਅੱਜ ਤੋੜੀ ਹਰ ਮੋੜ ’ਤੇ ਲੋਕਪੱਖੀ ਪੱਤਰਕਾਰੀ ਦਾ ਪੱਲਾ ਘੁੱਟ ਕੇ ਫੜੀ ਰਖਿਆ ਹੈ। ਇਹਨਾਂ ਦੀ ਬੋਲੀ, ਸ਼ਬਦਾਵਲੀ ਸੰਤੁਲਤ ਜਾਣਕਾਰੀ ਤੇ ਸਹੀ ਸੇਧ ਵਾਲੀ ਸੇਹਤਮੰਦ ਪੱਤਰਕਾਰੀ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜਾ ਹੈ। ਅਸੀਂ ਇਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਸਦਾ ਚੜ੍ਹਦੀਕਲਾ ਵਿੱਚ ਰਹਿੰਦਿਆਂ ਪੰਜਾਬੀ ਭਾਈਚਾਰੇ ਨੂੰ ਰਾਹ ਵਿਖਾਉਂਦੇ ਰਹਿਣ ਲਈ ਅਰਦਾਸ ਕਰਦੇ ਹਾਂ’।
ਪੰਜਾਬੀ ਸੱਥ ਲਾਂਬੜਾ, ਜਲੰਧਰ ਵਲੋਂ ਜਸਵੰਤ ਸਿੰਘ ‘ਅਜੀਤ’ ਦਾ ਸਨਮਾਨ
This entry was posted in ਭਾਰਤ.