ਮੁੰਬਈ- ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਆਈਪੀਐਲ ਮੈਚਾਂ ਦੇ ਦੌਰਾਨ ਫਿਕਸਿੰਗ ਵਿੱਚ ਸ਼ਾਮਿਲ ਹੋਣ ਵਾਲੇ ਪੰਜ ਖਿਡਾਰੀਆਂ ਤੇ ਬੈਨ ਲਗਾ ਦਿੱਤਾ ਹੈ। ਸਪਾਟ ਫਿਕਸਿੰਗ ਵਿੱਚ ਸ਼ਾਮਿਲ ਟੀਪੀ ਸੁਧੀਰ ਤੇ ਬੀਸੀਸੀਆਈ ਨੇ ਲਾਈਫ਼ਟਾਈਮ ਬੈਨ ਲਗਾਇਆ ਹੈ। ਸ਼ਲਭ ਸ੍ਰੀ ਵਾਸਤਵ ਤੇ ਪੰਜ ਸਾਲ ਦਾ ਬੈਨ ਲਗਾਇਆ ਹੈ।
ਬੀਸੀਸੀਆਈ ਦੀ ਸ਼ਨਿਚਰਵਾਰ ਨੂੰ ਹੋਈ ਅਨੁਸ਼ਾਸਨਾਤਮਿਕ ਕਮੇਟੀ ਦੀ ਮੀਟਿੰਗ ਵਿੱਚ ਸਟਿੰਗ ਅਪਰੇਸ਼ਨ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਤੇ ਬੋਰਡ ਨੇ ਇਹ ਸਖਤ ਕਦਮ ਉਠਾਇਆ ਹੈ। ਵਰਨਣਯੋਗ ਹੈ ਕਿ ਇੱਕ ਹਿੰਦੀ ਨਿਊਜ਼ ਚੈਨਲ ਨੇ ਸਟਿੰਗ ਅਪਰੇਸ਼ਨ ਦੇ ਤਹਿਤ ਇਨ੍ਹਾਂ ਸੱਭ ਤੇ ਫਿਕਸਿੰਗ ਵਿੱਚ ਸ਼ਾਮਿਲ ਹੋਣ ਦਾ ਅਰੋਪ ਲਗਾਇਆ ਸੀ। ਇਸ ਅਪਰੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੇਵਲ ਆਈਪੀਐਲ ਹੀ ਨਹੀਂ ਸਗੋਂ ਪਹਿਲੇ ਦਰਜੇ ਦੇ ਮੈਚਾਂ ਵਿੱਚ ਵੀ ‘ਫਿਕਸਿੰਗ’ ਹੋ ਰਹੀ ਹੈ। ਬੀਸੀਸੀਆਈ ਦੇ ਮੁੱਖੀ ਸ੍ਰੀ ਨਿਵਾਸਨ ਨੇ ਉਸ ਸਮੇਂ ਕਿਹਾ ਸੀ ਕਿ ਅਸੀਂ ਇਸ ਸਟਿੰਗ ਅਪਰੇਸ਼ਨ ਦੀ ਟੇਪ ਹਾਸਿਲ ਕਰਾਂਗੇ ਅਤੇ ਜਾਂਚ ਤੋਂ ਬਾਅਦ ਜੋ ਲੋਕ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।