ਜਰਮਨ:- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਚਰਨਜੀਤ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਸਵੈਮਾਣ, ਅਣਖ ਤੇ ਗੈਰਤ ਦੀ ਪ੍ਰਤੀਕ ਦਸਤਾਰ ਵਾਲਾ ਸਿਰ, ਹਿੰਦੋਸਤਾਨ ਦੀ ਹਕੂਮਤ ਅੱਗੇ ਝੁਕਾਉਣ ਦੀ ਬਜਾਏ ਕਟਾਉਣ ਨੂੰ ਪਹਿਲ ਦੇਣ ਵਾਲੇ ਧਰਮੀ ਮਰਜੀਵੜਿਆਂ ਦੀ ਯਾਦ ਵਿੱਚ ਪ੍ਰਦਾਰਸ਼ਨੀ ਲਾ ਕੇ ਜਰਮਨ ਭਾਸ਼ਾ ਵਿੱਚ ਸਿੱਖ ਖਾਲਿਸਤਾਨ ਕਿਉ ਮੰਗਦੇ ਹਨ ਇਸ ਦੀ ਲੋੜ ਕਿਉ ਹੈ ? ਸਿੱਖ ਧਰਮ ਕੀ ਹੈ ਵੰਡਿਆਂ ਗਿਆ ਦਸਤਾਰ ਅਵੇਅਰਨਿਸ ਦੇ ਨਾਮ ਹੇਠ ਸਿੱਖ ਚੈਨਲ ਨੇ ਇਹ ਪ੍ਰੋਗਰਾਮ ਉਲਕਿਆਂ ਤੇ ਇਸਦੇ ਜਰਮਨੀ ਵਿਚਲੇ ਖਾਲਿਸਤਾਨੀ ਪ੍ਰਬੰਧਕਾਂ ਵੱਲੋ ਕਿਹਾ ਗਿਆ ਸੀ ਕਿ ਖਾਲਿਸਤਾਨ ਦੀ ਕੋਈ ਗੱਲ ਨਹੀ ਹੋਵੇਗੀ ਤੇ ਗੁਰਚਰਨ ਸਿੰਘ ਗੁਰਾਇਆ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਵਾਲੀ ਪ੍ਰਦਰਸ਼ਨੀ ਨਹੀਂ ਲਾਉਣ ਦੇਣੀ । ਇਸ ਕਰਕੇ ਵੱਖਰੇ ਤੌਰਤੇ ਪਰਮੀਸ਼ਨ ਲੈਕੇ ਸ਼ਹੀਦਾਂ ਦੀ ਯਾਦ ਵਿੱਚ ਪ੍ਰਦਰਸ਼ਨੀ ਲਾਈ ਗਈ । ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ ਸਿੰਘੋ ਪਹਿਲਾਂ ਸਿੱਖਾਂ ਨੇ ਕੁਰਬਾਨੀਆਂ ਕਰਕੇ ਧੋਤੀ ਤੇ ਟੋਪੀ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਇਆ ਸੀ ।ਪਰ ਹੁਣ ਇਹਨਾਂ ਧੋਤੀ ਤੇ ਟੋਪੀ ਵਾਲਿਆ ਨੇ ਦਸਤਾਰ ਨੂੰ ਗੁਲਾਮ ਬਾਣਿਆ ਹੋਇਆ ਹੈ ।ਹੁਣ ਇਸ ਦਸਤਾਰ ਨੂੰ ਅਜ਼ਾਦ ਕਰਾਉਣਾ ਹੈ । ਇਸ ਦਸਤਾਰ ਨੂੰ ਅਜ਼ਾਦ ਕਰਾਉਣ ਲਈ ਉਹਨਾਂ ਧਰਮੀ ਮਰਜੀਵੜਿਆਂ ਨੇ ਬੇਸ਼ੁਮਾਰ ਖੂਨ ਵਹਾਇਆ ਹੈ । ਜੇਕਰ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੋਵੇ ਤਾਂ ਇਸ ਦਸਤਾਰ ਦੀ ਅਜ਼ਾਦੀ ਲਈ ਕੁਰਬਾਨੀ ਕਰਨ ਵਾਲੇ ਧਰਮੀ ਮਰਜੀਵੜਿਆਂ ਤੇ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਗੱਲ ਕੀਤਿਆਂ ਇਹ ਪ੍ਰੋਗਰਾਮ ਅਧੂਰਾ ਲਗਦਾ ਸੀ ।ਜਿਸ ਕਰਕੇ ਸਿੱਖ ਕੌਮ ਦੇ ਧਰਮੀ ਮਰਜੀਵੜਿਆਂ ਦੀਆਂ ਤਸਵੀਰਾਂ ਵਾਲੀ ਪ੍ਰਦਰਾਸ਼ਨੀ ਲਾਕੇ ਤੇ ਉਹਨਾਂ ਦੇ ਸੁਪਨੇ ਖਾਲਿਸਤਾਨ ਦੀ ਲੋੜ ਕਿਉ ਦਾ ਕਿਤਾਬਚਾ ਜਰਮਨ ਲੋਕਾਂ ਵ੍ਹਿਚ ਵੰਡਿਆ ਗਿਆ ਤੇ ਸਿੱਖ ਕੌਮ ਦੀ ਦਸਤਾਰ ਵਾਲਾ ਸਿਰ ਦੁਨੀਆਂ ਸਾਹਮਣੇ ਉਠਾਕੇ ਚੱਲਣ ਤੇ ਸਿੱਖ ਕੌਮ ਦੇ ਗਲੋ ਹਿੰਦੋਸਤਾਨ ਦੀ ਗੁਲਾਮੀ ਦਾ ਜੂਲਾ ਲਾਉਣ ਖਾਤਰ ਆਪਣਾ ਆਪ ਕੁਰਬਾਨ ਕਰਨ ਵਾਲੇ ਧਰਮੀ ਮਰਜੀਵੜਿਆਂ ਨੂੰ ਲੱਖ ਲੱਖ ਪ੍ਰਣਾਮ ਕੀਤਾ ਗਿਆ।ਦਸਤਾਰ ਅਵੇਅਰ ਦਿਵਸ ਮਨਾਉਣ ਤੌੋ ਪਹਿਲਾਂ ਸਾਨੂੰ ਆਪ ਵੀ ਇਸ ਦਸਤਾਰ ਦੀ ਭਾਵਨਾਂ ਨੂੰ ਸਮਝਣ ਦੀ ਲੋੜ ਹੈ । ਕੀ ਜੋ ਅਸੀ ਇਸ ਨੂੰ ਅਣਖ ਤੇ ਗੈਰਤ ਦੀ ਪ੍ਰਤੀਕ ਤੇ ਗੁਰੂ ਸਾਹਿਬਾਂ ਵੱਲੋ ਬਖਸ਼ੀ ਹੋਈ ਕਹਿੰਦੇ ਹਾਂ, ਕੀ ਅਸੀ ਆਪਣੇ ਅੰਦਰ ਝਾਤੀ ਮਾਰਕੇ ਦੇਖੀਏ ਕਿ ਅੱਜ ਜੋ ਸਾਡੇ ਬਹੁਗਿਣਤੀ ਦਸਤਾਰਧਾਰੀ ਆਗੂਆਂ ਦੀ ਕਹਿਣੀ ਤੇ ਕਥਨੀ ਇੱਕ ਹੈ ?ਕੀ ਦਸਤਾਰ ਸਜ਼ਾਕੇ ਇਹੋ ਅਜਿਹੇ ਕੰਮ ਤਾਂ ਨਹੀ ਕਰਦੇ ਜਿਸ ਨਾਲ ਦਸਤਾਰ ਦੀ ਸ਼ਾਨ ਨੂੰ ਆਚ ਆਉਦੀ ਹੋਵੇ ?ਇਹ ਦਸਤਾਰ ਕੋਈ ਕਪੜੇ ਦਾ ਟੋਟਾ ਨਹੀ ਸਿੱਖ ਕੌਮ ਦੀ ਦਸਤਾਰ ਦਾ ਇਤਿਹਾਸ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਲੈਕੇ ਸ਼ਹੀਦ ਭਾਈ ਜਸਪਾਲ ਸਿੰਘ ਤੱਕ ਲਹੂ ਭਿੱਜਿਆਂ ਤੇ ਕੁਰਬਾਨੀਆਂ ਭਰਿਆ ਹੈ ।ਭਾਈ ਜਸਪਾਲ ਸਿੰਘ ਦੀ ਸ਼ਹਾਦਤ ਇਕ ਸਿੱਖ ਦੀ ਸਾੜੀ ਗਈ ਦਸਤਾਰ ਦੇ ਖਿਲਾਫ ਪ੍ਰਟੈਸਟ ਕਰਦਿਆ ਹੋਈ ਸੀ ।ਜੋ ਅਸੀ ਦਸਤਾਰ ਅਵੇਅਰ ਦਿਵਸ ਉਸ ਭਾਵਨਾਂ ਨੂੰ ਮੁੱਖ ਰੱਖ ਕਿ ਮਨਾਇਆ ਜਾ ਫਿਰ ਇਸ ਦੇ ਪਿੱਛੇ ਭਾਵਨਾ ਹੋਰ ਸੀ ।ਸਿਆਣਿਆਂ ਦਾ ਕਥਨ ਹੈ ਕਿ ਜੇਕਰ ਕਿਸੇ ਚੰਗੇ ਕੰਮ ਵਾਸਤੇ ਭਾਵਨਾ ਸ਼ੁੱਧ ਤੇ ਸੋਚ ਪਵਿੱਤਰ ਨਾ ਹੋਵੇ ਤਾਂ ਉਹ ਚੰਗਾ ਕੰਮ ਵੀ ਇੱਕ ਪੰਖਡ ਬਣਕੇ ਰਹਿ ਜਾਦਾ ਹੈ ਤੇ ਸੱਚ ਉਹ ਹੁੰਦਾ ਹੈ ਜੋ ਅੱਖਾਂ ਨਾਲ ਦੇਖਿਆਂ ਤੇ ਕੰਨਾਂ ਨਾਲ ਸੁਣਿਆ ਜਾਵੇ ਤੇ ਫਿਰ ਵੀ ਮੀਡੀਏ ਸਾਹਮਣੇ ਬੋਲਿਆ ਝੂਠ ਇੱਕ ਦਸਤਾਰ ਦੀ ਅਵੇਅਰਨਿਸ ਲਿਆਉਣ ਦੀ ਬਜਾਏ ਦਸਤਾਰ ਲਈ ਗਲਤ ਭਾਵਨਾਂ ਪੈਦਾ ਕਰਦਾ ਹੈ ।ਇਸੇ ਕਰਕੇ ਕਈ ਬੇਸਮਝ ਲੋਕ ਜਿੰਨਾਂ ਨੂੰ ਕਹੋ ਕਿ ਵੀਰ ਜੀ ਤੁਸੀ ਕੇਸ ਰੱਖ ਲੋ ਦਸਤਾਰ ਸਜਾ ਲਵੋ ਉਹ ਦਸਤਾਰ ਦੇ ਇਤਿਹਾਸ ਨੂੰ ਭੁੱਲਕੇ ਬਹਿਰੂਪੀਏ ਦਸਤਾਰਧਾਰੀਆਂ ਕਰਕੇ ਕਹਿ ਦਿੰਦੇ ਹਨ ਕੀ ਤੁਸੀ ਝੂਠਿਆਂ ਫਰੇਬੀਆਂ ਵਿੱਚ ਹੋਰ ਵਾਧਾ ਕਰਨਾ ਹੈ ਤੇ ਹੋਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ ।ਸੋ ਦਸਤਾਰਾਂ ਸਜਾਉਣ ਵਾਲੇ ਆਗੂਆਂ ਸਾਹਿਬਾਨਾਂ ਨੂੰ ਆਪ ਕਹਿਣੀ ਤੇ ਕਰਨੀ ਇੱਕ ਤੇ ਦਸਤਾਰ ਦੇ ਇਤਿਹਾਸ ਨੂੰ ਸਮਝਕੇ ਉਸ ਉਪੱਰ ਦ੍ਰਿੜਤਾ ਨਾਲ ਪਹਿਰਾਂ ਦੇਣ ਦੀ ਲੋੜ ਹੈ ਨਾ ਕਿ ਸੱਚ ਦੇ ਪਤਾ ਹੁੰਦੇ ਹੋਏ ਉਸ ਤੋਂ ਮੂੰਹ ਫੇਰ ਲੈਣਾ ਠੀਕ ਨਹੀ ਹੈ ।ਮੀਡੀਏ ਦਾ ਜ਼ਮਾਨਾ ਹੈ ਸਾਨੂੰ ਮੀਡੀਏ ਵਿੱਚ ਗੱਲ ਕਰਨ ਲਈ ਇਸ ਦੀ ਲੋੜ ਹੈ ਪਰ ਆਪਣੀ ਫੋਟੋ ,ਨਾਮ ਤੇ ਸ਼ੋਹਰਤ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਦਾ ਮੀਡੀਏ ਦੀਆਂ ਨੀਤੀਆਂ ਅਨੁਸਾਰ ਚੱਲਣਾ ਉਹਨਾਂ ਦੀ ਵੱਡੀ ਕੰਮਜ਼ੋਰੀ ਹੈ ਤੇ ਫਿਰ ਇਸ ਕੰਮਜ਼ੋਰੀ ਨੂੰ ਲਕੋਣ ਲਈ ਕਈ ਤਰ੍ਹਾਂ ਦੇ ਬਹਾਨੇ ਬਨਾਉਦੇ ਹਾਂ ।ਜੇਕਰ ਅਸੀ ਸੰਮਝਦੇ ਹਾਂ ਕਿ ਦਸਤਾਰ ਅਣਖ ਤੇ ਗੈਰਤ ਦੀ ਪ੍ਰਤੀਕ ਤੇ ਗੁਰੂ ਸਾਹਿਬਾਂ ਵੱਲੋ ਬਖੱਸ਼ ਕੀਤੀ ਹੋਈ ਹੈ ਤਾਂ ਫਿਰ“ਇੱਜ਼ਤ ਦੇ ਜੀਣੇ ਖਾਤਰ ,ਲੋਕੀ ਸਭ ਕੁਝ ਵਾਰ ਦਿੰਦੇ ।ਪਰਦੇਸੀ ਹੋਣ ਦਾ ਮੇਹਣਾ ਕੌਣ ਖੁਸ਼ੀ ਨਾਲ ਝੱਲੇ । ਨਹੀਂ ਮੁਲਖ ਜਿਨ੍ਹਾਂ ਦਾ ਆਪਣਾ ਕੱਖ ਨਹੀਂ ਉਨ੍ਹਾਂ ਦੇ ਪੱਲੇ ।ਇਹਨਾਂ ਬੋਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ।ਅੱਜ ਹਰ ਦਸਤਾਰ ਸਜਾਉਣ ਵਾਲੇ ਨੂੰ ਦਸਤਾਰ ਦੀ ਭਾਵਨਾਂ ਤੇ ਇਸ ਪਿੱਛੇ ਖੜ੍ਹੇ ਅਣਖ ਤੇ ਗੈਰਤ ਵਾਲੇ ਇਤਿਹਾਸ ਨੂੰ ਸਮਝਣਾ ਤੇ ਉਸ ਉਪੱਰ ਚਲੱਣ ਦੀ ਲੋੜ ਹੈ ਇਹ ਹੀ ਅਸਲ ਦਸਤਾਰ ਅਵੇਅਰਨਿਸ ਹੈ ਫਿਰ ਕਿਸੇ ਨੂੰ ਦੱਸਣ ਦੀ ਲੋੜ ਨਹੀ ਕਿ ਦਸਤਾਰ ਵਾਲੇ ਕੌਣ ਹਨ ਸਗੋਂ ਉਹ ਸਾਡੇ ਕਰਮ ਦੇਖ ਕਿ ਪੁੱਛਣ ਕਿ ਇਹ ਨੇਕ ਭਲੇ ਲੋਕ ਕੌਣ ਹਨ ਇਹ ਕਿਸ ਧਰਮ ਨੂੰ ਮੰਨਣ ਵਾਲੇ ਹਨ ।ਕੌਮੀ ਸ਼ਹੀਦਾਂ ਨੂੰ ਪ੍ਰਣਾਮ ਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰੀਏ ਤੇ ਇਹਨਾਂ ਧਰਮੀ ਮਰਜੀਵੜਿਆਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ।ਸ਼ਹੀਦਾਂ ਦੀ ਯਾਦ ਵਿੱਚ ਲਾਈ ਪ੍ਰਦਰਸ਼ਨੀ ਵਿੱਚ ਸਹਿਯੋਗ ਕਰਨ ਤੇ ਦੇਖਣ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ਹੀਦਾਂ ਦੇ ਵਾਰਿਸ ਅਖਵਾਉਣ ਵਾਲੇ ਤੇ ਸ਼ਹੀਦਾਂ ਦੀ ਪ੍ਰਦਰਸ਼ਨੀ ਵੱਲ ਆਉਣ ਦੀ ਖੇਚਲ ਨਾ ਕਰਨ ਵਾਲੇ ਈਰਖਾਲੂ ਲੀਡਰਾਂ ਤੇ ਮੀਡਏ ਵੱਲੋ ਸ਼ਹੀਦਾਂ ਦੀ ਪ੍ਰਦਰਸ਼ਣੀ ਨੂੰ ਅੱਖੋ ਪੋਰਖੇ ਕਰਨ ਦਾ ਵੀ ਬਹੁਤ ਬਹੁਤ ਧੰਨਵਾਦ ।
ਫਰੈਕਫੋਰਟ ਵਿੱਚ ਦਸਤਾਰ ਦਿਵਸ ਤੇ ਧਰਮੀ ਮਰਜੀਵੜਿਆਂ ਦੀ ਯਾਦ ਨੂੰ ਸਮਰਪਿਤ ਪ੍ਰਦਾਰਸ਼ਣੀ ਲਾ ਕੇ ਜਰਮਨ ਭਾਸ਼ਾ ਵਿੱਚ ਵੰਡਿਆ ਲਿਟਰੇਚਰ
This entry was posted in ਅੰਤਰਰਾਸ਼ਟਰੀ.