ਲੰਡਨ - ਓਡੀਆਈ ਦੀ ਰਿਪੋਰਟ ਅਨੁਸਾਰ 1990 ਤੋਂ ਬਾਅਦ ਦੁਨੀਆਂਭਰ ਵਿੱਚ ਗਰੀਬੀ ਅੱਧੀ ਰਹਿ ਗਈ ਹੈ ਅਤੇ 2025 ਤੱਕ ਇਹ ਸਮਸਿਆ ਸਿਰਫ਼ ਅਫ਼ਰੀਕਾ ਦੇ ਦੇਸ਼ਾਂ ਅਤੇ ਸੰਕਟ ਨਾਲ ਜੂਝ ਰਹੇ ਕੁਝ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਵੇਗੀ।
ਓਵਰਸੀਜ਼ ਡੀਵਲਪਮੈਂਟ ਇੰਸਟੀਚਿਊਟ ਅਨੁਸਾਰ 2025 ਤੱਕ ਦੁਨੀਆਂਭਰ ਵਿੱਚ ਗਰੀਬੀ ਰੇਖਾ ਤੋਂ ਥੱਲੇ ਜੀਵਨ ਗੁਜਾਰਨ ਵਾਲੇ ਲੋਕਾਂ ਦੀ ਸੰਖਿਆ ਘੱਟ ਕੇ 60 ਕਰੋੜ ਰਹਿ ਜਾਵੇਗੀ। ਇਨ੍ਹਾਂ ਵਿੱਚੋਂ ਜਿਆਦਾਤਰ ਲੋਕ ਕਾਂਗੋ ਲੋਕਤੰਤਰਰਿਕ ਗਣਰਾਜ, ਨਾਈਜੀਰੀਆ ਅਤੇ ਅਫ਼ਗਾਨਿਸਤਾਨ ਵਰਗੇ ਸੰਕਟ ਵਿੱਚ ਘਿਰੇ ਹੋਏ ਦੇਸ਼ਾਂ ਵਿੱਚ ਹੀ ਰਹਿ ਜਾਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1990 ਤੋਂ ਇਨ੍ਹਾਂ ਦੇਸ਼ਾਂ ਵਿੱਚ ਗਰੀਬੀ ਦੇ ਆਂਕੜੇ ਲੱਗਭੱਗ ਸਥਿਰ ਹਨ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2025 ਤੱਕ ਗਰੀਬੀ ਇੱਕ ਏਸ਼ਿਆਈ ਸਮਸਿਆ ਨਾਂ ਹੋ ਕੇ ਸਿਰਫ਼ ਅਫ਼ਰੀਕੀ ਸਮਸਿਆ ਹੀ ਰਹਿ ਜਾਵੇਗੀ ਅਤੇ ਘੱਟ ਆਮਦਨ ਵਾਲੇ ਲੋਕ ਅਫ਼ਰੀਕੀ ਦੇਸ਼ਾਂ ਤੱਕ ਹੀ ਸੀਮਤ ਰਹਿ ਜਾਣਗੇ।
‘ਦਾ ਹੋਰਾਈਜਨ 2025’ਨਾਂ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਪਰੀਵਰਤਣ ਅਤੇ ਵਪਾਰ ਨਾਲ ਜੁੜੇ ਮੁੱਦਿਆਂ ਦਾ ਵਿਕਾਸ ਕਰਨਾ ਜਰੂਰੀ ਹੈ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਇਸ ਕਾਰਣ ਬੇਘਰ ਹੋਣ ਵਾਲੇ ਲੋਕਾਂ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਤੇ ਵੱਧ ਧੰਨ ਖਰਚ ਕਰਨਾ ਪਵੇਗਾ ਅਤੇ ਇਹ ਧੰਨ ਇੱਕਠਾ ਕਰਨਾ ਵੀ ਇੱਕ ਚੁਣੌਤੀ ਹੋਵੇਗਾ।