ਪੈਰਿਸ, (ਸੁਖਵੀਰ ਸਿੰਘ ਸੰਧੂ)- ਇਹ ਘਟਨਾ ਪੈਰਿਸ ਦੇ ਵਿਚਕਾਰ ਰਹਿ ਰਹੇ ਇੱਕ 89 ਸਾਲਾਂ ਦੇ ਬਜ਼ੁਰਗ ਨਾਲ ਵਾਪਰੀ ਹੈ। ਜਦੋਂ ਸਭ ਤੋਂ ਪਹਿਲਾਂ ਇੱਕ ਚੋਰ ਉਸ ਬਜ਼ੁਰਗ ਦੇ ਘਰ ਜਾਅਲੀ ਪਲੰਬਰ ਬਣ ਕੇ ਆਇਆ, ਉਸ ਚੋਰ ਨੇ ਘੰਟੀ ਮਾਰਕੇ ਉਸ ਦਾ ਦਰਵਾਜ਼ਾ ਖੁਲਵਾਇਆ ਤੇ ਬੋਲਿਆ ਨੀਚੇ ਵਾਲੇ ਘਰ ਵਿੱਚ ਪਾਣੀ ਲੀਕ ਹੋ ਰਿਹਾ ਮੈਂ ਚੈਕ ਕਰਨ ਲਈ ਆਇਆ ਹਾਂ ਕਿ ਕਿਤੇ ਤੁਹਾਡੇ ਘਰ ਵਿਚ ਕੋਈ ਪਾਈਪ ਤਾਂ ਨਹੀ ਲੀਕ ਹੋ ਰਿਹਾ।ਉਸ ਨੇ ਸਾਰੇ ਘਰ ਅੰਦਰ ਵੇਖਿਆ ਤੇ ਚਲਿਆ ਗਿਆ।ਉਸ ਤੋਂ ਥੋੜੇ ਮਿੰਟਾਂ ਬਾਅਦ ਹੀ ਦੋ ਜਾਅਲੀ ਪੁਲਿਸ ਵਾਲੇ ਬਣ ਕੇ ਆਏ ਉਹਨਾਂ ਆਕੇ ਬਜ਼ੁਰਗ ਦਾ ਦਰਵਾਜਾ ਖੁਲਵਾ ਕੇ ਪੁਛਿਆ ਤੁਹਾਡੇ ਘਰ ਜਿਹੜਾ ਥੋੜੀ ਦੇਰ ਪਹਿਲਾਂ ਆਦਮੀ ਆਇਆ ਸੀ ਉਹ ਇੱਕ ਚੋਰ ਸੀ ਅਸੀ ਉਸ ਦੀ ਭਾਲ ਵਿੱਚ ਹਾਂ ਤੁਹਾਡਾ ਕੁਝ ਚੁਰਾ ਕੇ ਤਾਂ ਨਹੀ ਲੈ ਕੇ ਗਿਆ, ਨਹੀ ਤਾਂ ਅਸੀ ਆਪਣੀ ਤਰਫੋਂ ਇੱਕ ਵਾਰੀ ਚੈਕ ਕਰ ਲੈਦੇ ਹਾਂ।ਇਤਨਾ ਕਹਿ ਕੇ ਉਹ ਘਰ ਦੀ ਤਲਾਸ਼ੀ ਲੈਣ ਲੱਗ ਪਏ।ਬਜ਼ੁਰਗ ਦੇ ਧੇਲੀ ਧੇਲੀ ਜੋੜ ਕੇ ਰੱਖੇ ਹੋਏ ਪੈਸੇ ਜਿਹੜੇ ਉਸ ਨੇ ਕਈ ਲਫਾਫਿਆਂ ਵਿੱਚ ਪਾਕੇ ਅਲਮਾਰੀ ਵਿੱਚ ਰੱਖੇ ਹੋਏ ਸਨ। ਲੈਕੇ ਤਿਤਰ ਹੋ ਗਏ।ਇੱਕ ਅੰਦਾਜ਼ੇ ਮੁਤਾਬਕ ਇਹ ਰਕਮ ਕੋਈ ਚਾਲੀ ਹਜ਼ਾਰ ਐਰੋ ਦੇ ਕਰੀਬ ਸੀ।ਫਸਟ ਬ੍ਰੀਗੇਡ ਪੁਲੀਸ ਇਸ ਘਟਨਾ ਦੀ ਪੂਰੀ ਛਾਣ ਬੀਣ ਕਰ ਰਹੀ ਹੈ।
ਧੇਲੀ ਧੇਲੀ ਜੋੜ ਕੇ ਰੱਖੀ ਬਜ਼ੁਰਗ ਦੀ ਪੈਨਸ਼ਨ ਤੇ ਜਾਅਲੀ ਪੁਲਿਸ ਵਾਲੇ ਹੱਥ ਫੇਰ ਗਏ
This entry was posted in ਅੰਤਰਰਾਸ਼ਟਰੀ.