ਵਾਸ਼ਿੰਗਟਨ-ਅਮਰੀਕਾ ਦੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਜੂਨ ਮਹੀਨੇ ਤੱਕ ਦੇ ਅੰਕੜਿਆਂ ਅਨੁਸਾਰ ਗਰਮੀ ਨੇ ਇਸ ਸਾਲ ਪਿੱਛਲੇ ਸਾਰੇ ਰੀਕਾਰਡ ਤੋੜ ਦਿੱਤੇ ਹਨ। ਔਸਤਨ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਮ ਤੱਕ ਪਹੁੰਚ ਗਿਆ ਹੈ ਜੋ ਕਿ ਅਮਰੀਕਾ ਵਰਗੇ ਦੇਸ਼ ਵਿੱਚ ਨਾਰਮਲ ਨਹੀਂ ਹੈ।
ਅਮਰੀਕਾ ਵਿੱਚ 1895 ਤੋਂ ਤਾਪਮਾਨ ਰੀਕਾਰਡ ਕੀਤਾ ਜਾ ਰਿਹਾ ਹੈ। ਪਿੱਛਲੇ 117 ਸਾਲਾਂ ਵਿੱਚ ਪਹਿਲੇ 6 ਮਹੀਨਿਆਂ ਵਿੱਚ ਏਨੀ ਗਰਮੀ ਕਦੇ ਨਹੀਂ ਪਈ ਜਿੰਨੀ ਕਿ ਇਸ ਸਾਲ ਪੈ ਰਹੀ ਹੈ। ਅਮਰੀਕਾ ਵਰਗੇ ਦੇਸ਼ ਵਿੱਚ ਔਸਤਨ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਮ ਤੱਕ ਪਹੁੰਚ ਗਿਆ ਹੈ। ਇਸ ਵਿੱਚ ਉਹ ਇਲਾਕੇ ਵੀ ਸ਼ਾਮਿਲ ਹਨ ਜੋ ਜਿੱਥੇ ਸਰਦੀਆਂ ਦੇ ਮੌਸਮ ਵਿੱਚ ਜੀਰੋ ਤੋਂ 25 ਡਿਗਰੀ ਹੇਠਾਂ ਤੱਕ ਤਾਪਮਾਨ ਪਹੁੰਚ ਜਾਂਦਾ ਹੈ। ਦੇਸ਼ਭਰ ਵਿੱਚ 173 ਅਜਿਹੇ ਇਲਾਕੇ ਹਨ ਜਿੱਥੇ ਗਰਮੀ ਦਾ ਜਾਂ ਤੇ ਰੀਕਾਰਡ ਟੁਟਿਆ ਹੈ ਜਾਂ ਫਿਰ ਬਰਾਬਰ ਰਿਹਾ ਹੈ।ਲੋਕ ਜਾਂ ਤਾ ਘਰਾਂ ਵਿੱਚ ਏਸੀ ਚਲਾ ਕੇ ਜਾਂ ਮਾਲਾਂ ਵਿੱਚ ਜਾ ਕੇ ਗਰਮੀ ਤੋਂ ਬਚਾਅ ਕਰ ਰਹੇ ਹਨ। ਕੁਝ ਲੋਕ ਬੀਚ ਵੱਲ ਰੁੱਖ ਕਰ ਰਹੇ ਹਨ।