ਫ਼ਤਹਿਗੜ੍ਹ ਸਾਹਿਬ – ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ 76ਵੇਂ ਗੇੜ ਦਾ ਤੀਜਾ ਸਮਾਗਮ ਅੱਜ ਪਿੰਡ ਭਮਾਰਸੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਮੌਕੇ ਨਗਰ ਕੀਤਰਨ ਦੌਰਾਨ ਪਿੰਡ ਦੀਆਂ ਪਰਿਕਰਮਾ ਸ਼ਬਦ ਚੋਂਕੀ ਰਾਹੀ ਕਰਦਿਆਂ ਸਿੱਖੀ ਵਿਰਸੇ ਨੂੰ ਸੰਭਾਲਣ, ਪਤਿਤਪੁਣੇ, ਭਰੂਣ ਹਤਿਆਂ ਅਤੇ ਪਾਖੰਡਵਾਦ ਨੂੰ ਠੱਲਣ ਲਈ ਸੰਗਤਾਂ ਨੂੰ ਜਾਗਰੂਕ ਹੋਣ ਦਾ ਸੁਨੇਹਾ ਘਰ-ਘਰ ਜਾ ਕੇ ਦਿੱਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ 200 ਤੋਂ ਵੱਧ ਪਤਿਤ ਨੌਜਵਾਨਾਂ ਦੇ ਸਿਰਾਂ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰੋਪਾਓ ਬੰਨ੍ਹਕੇ ਕੇਸ ਰੱਖਣ ਦਾ ਪ੍ਰਣ ਕਰਵਾਇਆਂ। ਸ਼ਬਦ ਚੋਂਕੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਅਤੇ ਇਨ੍ਹਾਂ ਸਮਾਗਮਾਂ ਦੇ ਮੁੱਖ ਪ੍ਰਬੰਧਕ ਸ. ਕਰਨੈਲ ਸਿੰਘ ਪੰਜੋਲੀ, ਧਰਮ ਪ੍ਰਚਾਰ ਲਹਿਰ ਦਾ ਸਾਰਾ ਸਟਾਫ਼, ਜਿਲ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਉ¤ਚ ਅਕਾਲੀ ਲਿਡਰਸ਼ੀਪ ਅਤੇ ਪਿੰਡ ਭਮਾਰਸੀ ਅਤੇ ਇਸ ਦੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ‘ਚ ਸ਼ਬਦ ਕੀਰਤਨ ਕਰਦੀਆਂ ਨਾਲ ਚੱਲਦੀਆਂ ਰਹੀਆਂ।
ਸ਼ੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵੱਲੋਂ ਸਿੱਖੀ ਪ੍ਰਚਾਰ ਲਈ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਜਾਰੀ
This entry was posted in ਪੰਜਾਬ.