ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥
ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥
ਜਰਮਨ,(ਗੁਰਚਰਨ ਸਿੰਘ ਗੁਰਾਇਆ):- ਸਿੱਖ ਕੌਮ ਦੇ ਗਲੋ ਗੁਲਾਮੀ ਲਾਉਣ ਲਈ ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋ ਅਰੰਭੇ ਗਏ ਸੰਘਰਸ਼ ਵਿੱਚ ਬਹੁਤ ਹੀ ਦੂਰ ਅੰਦੇਸ਼ੀ ਤੇ ਸਰੂਬੀਰਤਾ ਨਾਲ ਖਾਲਿਸਤਾਨ ਕਮਾਂਡੋ ਫੋਰਸ ਦੀ ਅਗਵਾਈ ਕਰਦੇ ਹੋਏ ਸ਼ਹੀਦ ਭਾਈ ਲਾਭ ਸਿੰਘ ਪੰਜਵੜ 12 ਜੁਲਾਈ 1988 ਨੂੰ ਜਾਮੇ ਸ਼ਹਾਦਤ ਪੀ ਗਏ ਸਨ । ਉਹਨਾਂ ਦੇ 24ਵੇਂ ਸ਼ਹਾਦਤ ਦਿਹਾੜੇ ਤੇ ਕੇਸਰੀ ਕਾਫਲੇ ਦੇ ਸਿਪਾਹ ਸਲਾਰ ਅਲਬੇਲੇ ਜਰਨੈਲ਼ ਨੂੰ ਲੱਖ ਲੱਖ ਪ੍ਰਣਾਮ ! ਜਦੋ ਦਲੀਲ ਅਪੀਲ ਰਾਹੀ ਇਨਸਾਫ ਦੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਗੁਰੂ ਸਾਹਿਬਾਂ ਦੇ ਫੁਰਮਾਨਾਂ ਅਨੁਸਾਰ ਆਪਣੇ ਹੱਕਾਂ ਦੀ ਖਾਤਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ ।ਇਸ ਤਰ੍ਹਾਂ ਜਦੋ ਹਿੰਦੋਸਤਾਨ ਦੀ ਹਕੂਮਤ ਨੇ ਸਿੱਖ ਕੌਮ ਨਾਲ ਕੀਤੇ ਵਾਇਦਿਆਂ ਨੂੰ ਵਿਦਾਗੀ ਹੀ ਨਹੀ ਦਿੱਤੀ ਸਗੋ ਹਿੰਦੋਸਤਾਨ ਵਿੱਚ ਹੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਿੱਖਾਂ ਨੂੰ ਹਰ ਪੱਖ ਤੋਂ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਸਿਖਰ 1978 ਵਿੱਚ ਦਿੱਲੀ ਹਕੂਮਤ ਵੱਲੋ ਸਿੱਖ ਕੌਮ ਦੇ ਧਰਮ ਦਾ ਮੁਜ਼ਾਕ ਉਡਾਣ ਲਈ ਭੇਜੇ ਗੁਰਬਚਨੇ ਨਰਕਧਾਰੀ ਜਿਸ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਿੱਖ ਧਰਮ ਦਾ ਤੇ ਗੁਰੂ ਸਾਹਿਬਾਂ ਦਾ ਮੁਜ਼ਾਕ ਉਡਾਣ ਦੀ ਕੋਸ਼ਿਸ਼ ਕੀਤੀ ਤੇ ਇਸ ਨੂੰ ਰੋਕਣ ਲਈ ਗੁਰੂ ਕੀ ਨਿੰਦਾ ਨਾ ਸੁਨੇ ਕਾਨ ਅਨੁਸਾਰ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਫੋਜਾ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਹ ਨਾਲ ਸ਼ਾਤ ਮਈ ਵਾਹਿਗੁਰੂ ਦਾ ਜਾਪ ਕਰਦੇ ਗਏ ਜਥੇ ਉਪੱਰ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਤੇ ਲਗ ਭਗ 70 ਸਿੰਘ ਨੂੰ ਜ਼ਖਮੀ ਕਰਕੇ ਕੀਤੀ ਤੇ ਮਜੂੌਦਾਂ ਕੇਸਾਂਧਾਰੀ ਭਾਜਪਈ ਬਾਦਲ ਨੇ ਸੁਰੱਖਿਆਂ ਛਤੱਰੀ ਦੇ ਕੇ ਉਹਨਾਂ ਨੂੰ ਪੰਜਾਬੋ ਬਾਹਰ ਕੱਢਿਆਂ ਤੇ ਉਹਨਾਂ ਨੂੰ ਅਦਾਲਤ ਨੇ ਸਾਫ ਬਰੀ ਕਰ ਦਿੱਤਾ ।ਸਿੱਖਾਂ ਨੂੰ ਕੋਈ ਇਨਸਾਫ ਨਾ ਮਿਲਿਆਂ ਤਾਂ ਫਿਰ ਸਿੱਖ ਕੌਮ ਨੇ ਆਪਣੇ ਖਾਲਸਾਈ ਰਵਾਇਤਾਂ ਅਨੁਸਾਰ ਸਿੱਖਾਂ ਕੌਮ ਤੇ ਜ਼ੁਲਮ ਕਰਨ ਵਾਲੇ ਪਾਪੀਆਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਣੀ ਸ਼ੁਰੂ ਕੀਤੀ ਇਸ ਕੜੀ ਵਿੱਚ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਵੀਹਵੀ ਸਦੀ ਦੇ ਮਹਾਨ ਸ਼ਹੀਦ ਕਹਿਣੀ ਤੇ ਕਥਨੀ ਦੇ ਪੂਰੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੱਚੇ ਸੁਚੇ ਬੋਲਾਂ ਤੇ ਸਿੱਖ ਕੌਮ ਨਾਲ ਹੋ ਰਹੇ ਵਿਤਕਰੇ ਕਰਕੇ ਸਰਕਾਰੀ ਨੌਕਰੀ ਨੂੰ ਲੱਤ ਮਾਰਕੇ ਖਾਲਸਾਈ ਫੋਜ ਵਿੱਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ ਤੇ ਖਾਲਸਾਈ ਫੋਜ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਨਿਭਾਈ ਸੇਵਾ ਤੇ ਇਹਨਾਂ ਦੀ ਦੂਰ ਅੰਦੇਸ਼ੀ ਬਹਾਦਰੀ ਤੇ ਸੂਰਬੀਰਤਾ ਕਰਕੇ ਇਹਨਾਂ ਨੂੰ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਦੀ ਸ਼ਹਾਦਤ ਤੋਂ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਦੀ ਸੇਵਾ ਸੌਪੀ ਗਈ ਸੀ ।ਜੋ ਕਿ ਇਹਨਾਂ ਨੇ ਅੰਤਲੇ ਸਵਾਸਾਂ ਤੱਕ ਬਹੁਤ ਹੀ ਸੂਝ ਬੂਝ ਤੇ ਤਨਦੇਹੀ ਨਾਲ ਨਿਭਾਈ ।ਸ਼ਹੀਦ ਭਾਈ ਲਾਭ ਸਿੰਘ ਜੀ ਦੀ ਦੂਰ ਅੰਦੇਸ਼ੀ ਦੀ ਇਕ ਮਿਸਾਲ ਕਿ ਉਹ ਸਾਫ ਕਿਹਾ ਕਰਦੇ ਸਨ ਕਿ ਸਿੰਘੋਂ ਇਹਨਾਂ ਚਾਰ ਕਾ ਬੰਦਕੂੜੀਆਂ ਨਾਲ ਖਾਲਿਸਤਾਨ ਨਹੀ ਬਣਨਾ ਖਾਲਿਸਤਾਨ ਉਸ ਦਿਨ ਬਣੇਗਾ ਜਿਸ ਦਿਨ ਸਿੱਖ ਕੌਮ ਆਪਣੇ ਧਰਮ ਵਿਰਸੇ ਨਾਲ ਜੁੜਕੇ ਕੌਮ ਦਾ ਬੱਚਾ ਬੱਚਾ ਇਹ ਮਹਿਸੂਸ ਕਰ ਲਵੇ ਕਿ ਅਸੀ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਸੀ ਹਿੰਦੋਸਤਾਨ ਤੋਂ ਅਜ਼ਾਦ ਹੋਣਾ ਹੈ ਤੇ ਇਹ ਵੀ ਮਹਿਸੂਸ ਕਰ ਲਵੇ ਕਿ ਹਿੰਦੋਸਤਾਨ ਦੀ ਹਕੂਮਤ ਦੇ ਕਰਿਦਿਆਂ ਵੱਲੋ ਬਜ਼ੁਰਗਾਂ ਮਤਾਵਾਂ, ਧੀਆਂ, ਭੈਣਾਂ ਦੀ ਕੀਤੀ ਬੇਪੱਤੀ ਨੂੰ ਜਾਣ ਕੇ ਉਹਨਾਂ ਬੇਪੱਤੀ ਕਰਨ ਵਾਲਿਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਦੇਣੀ ਹੈ ।ਤੇ ਕੌਮ ਦੀਆਂ ਧੀਆਂ ਭੈਣਾਂ ਦੀ ਠਾਣਿਆਂ ਵਿੱਚ ਰੋਲੀ ਇੱਜ਼ਤ ਨੂੰ ਆਪਣੀ ਸਕੀ ਧੀ ਭੈਣ ਨਾਲ ਹੋਈ ਜਾਣ ਲੈਣ ਤੇ ਆਪਣੀ ਜਾਨ ਨਾਲੋ ਵੱਧ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਆਪਣੀ ਕੌਮ ਨਾਲ ਪਿਆਰ ਕਰਨ ਲੱਗ ਪੈਣ ਤੇ ਆਪਣੇ ਵਿੱਚੋਂ ਨਿੱਜੀ ਸਵਾਰਥਾਂ ,ਲਾਲਚ,ਸ਼ੋਹਰਤ ਤੇ ਕੁਰਸੀ ਦੀ ਖਾਤਰ ਕੌਮ ਨਾਲ ਗਦਾਰੀ ਕਰਨ ਵੱਲੋ ਆਪਣੀ ਬਿਰਤੀ ਹਟਾ ਲਵੇ ਤਾਂ ਉਸ ਦਿਨ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਬਣ ਤੋਂ ਕੋਈ ਵੀ ਦੁਨੀਆਂ ਦੀ ਤਾਕਤ ਰੋਕ ਨਹੀ ਸਕਦੀ ।ਜਿੱਥੇ ਭਾਈ ਲਾਭ ਸਿੰਘ ਜੀ ਨੇ ਖਾਲਸਾਈ ਰਵਾਇਤਾਂ ਅਨੁਸਾਰ ਕਹਿੰਦੇ ਕਹਾਉਦੇ ਦੁਸ਼ਟਾਂ ਨੂੰ ਨਰਕਾਂ ਵੱਲ ਤੋਰਿਆਂ ਉਥੇ ਸਿੱਖੀ ਭੇਸ ਵਿਚਲੇ ਗਦਾਰਾਂ ਨੂੰ ਵੀ ਉਹਨਾਂ ਦੀ ਗਦਾਰੀ ਬਦਲੇ ਉਹਨਾਂ ਦੇ ਪਾਪਾਂ ਦੀ ਸਜ਼ਾ ਦਿੱਤੀ ।ਸਿੱਖ ਸਫਾਂ ਵਿੱਚ ਭਾਈ ਜਨਰਲ ਲਾਭ ਸਿੰਘ ਜੀ ਦੀ ਵਧਦੀ ਹਰਮਨ ਪਿਆਰਤਾ ਤੋਂ ਸੂਬੇ ਹਕੂਮਤ ਪੂਰੀ ਤਰ੍ਹਾਂ ਬਖਲਾਟ ਵਿੱਚ ਆਈ ਸੀ ਤੇ ਪੁਲਿਸ ਦੇ ਮੁਖਬਰਾਂ ਨੇ ਲਾਲਚ ਬੱਸ ਆਕੇ ਭਾਈ ਸਾਹਿਬ ਨੂੰ ਦੁੱਧ ਵਿੱਚ ਮਿਲਾਕੇ ਤੇ ਧੋਖੇ ਨਾਲ ਪੁਲਿਸ ਦਾ ਘੇਰਾ ਪਵਾਕੇ 12 ਜੁਲਾਈ ਨੂੰ ਸ਼ਹੀਦ ਕਰਾ ਦਿੱਤਾ ਤੇ ਹਿੰਦੂਤਵੀ ਅਖਬਾਰਾਂ ਨੇ ਭਾਈ ਸਾਹਿਬ ਦੀ ਸ਼ਹਾਦਤ ਤੇ ਬੋਲ ਕਬੋਲ ਲਿਖੇ ਤਾਂ ਭਾਈ ਸਾਹਿਬ ਨਾਲ ਸਨੇਹ ਰੱਖਣ ਵਾਲੇ ਗੁਰੂ ਕੇ ਪਿਆਰਿਆਂ ਨੇ ਉਸ ਅਖਬਾਰ ਦੇ ਸਬ ਅਡੀਟਰ ਨੂੰ ਦੂਜੇ ਦਿਨ ਉਸ ਦੀ ਕੀਤੀ ਦਾ ਫਲ ਭੁਗਤਾ ਦਿੱਤਾ ਸੀ ।ਸਿੱਖ ਕੌਮ ਦੇ ਅਲਬੇਲੇ ਮਹਾਨ ਸ਼ਹੀਦ ਜਰਨੈਲਾਂ ਦਾ ਸੁਪਨਾ ਮੈ ਉਜੱੜਾਂ ਪੰਥ ਵਸੇ ਤੇ ਉਹ ਪੰਥ ਤੇ ਕੌਮ ਦੇ ਅਜ਼ਾਦ ਘਰ ਲਈ ਆਪਾਂ ਕੁਰਬਾਨ ਕਰ ਗਏ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਲਹੂ ਤੇ ਗਦਾਰ ਲੀਡਰਾਂ ਨੇ ਕੁਰਸੀਆਂ ਢਾਹ ਲਈਆਂ ਤੇ ਸ਼ਹੀਦਾਂ ਦੇ ਵਾਰਿਸ ਅਖਵਾਉਣ ਵਾਲੀਆਂ ਜਥੇਬੰਦੀਆਂ, ਸੰਸਥਾਵਾਂ,ਅਖੌਤੀ ਫੈਡਰੇਸ਼ਨਾਂ ,ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਧੜੇ ਬਣਾਕੇ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਕੁਝ ਪਰਿਵਾਰਾਂ ਨੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਵੱਟਣ ਲਈ ਇਹਨਾਂ ਗਦਾਰ ਲੀਡਰਾਂ ਨਾ ਭਿਆਲੀ ਪਾ ਕੇ ਉਹਨਾਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਭੁਲਾ ਦਿੱਤਾ ਹੈ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਹੋ ਰਿਹਾ ਕਿ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਤੇ ਉਹਨਾਂ ਦੇ ਸੁਪਨੇ ਖਾਲਿਸਤਾਨ ਦਾ ਵਾਸਤਾ ਪਾਕੇ ਆਪਣੇ ਆਪ ਤੇ ਪਰਿਵਾਰਾਂ ਤੇ ਕਾਰੋਬਾਰ ਸੈਟ ਕਰਕੇ ਹੁਣ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨੇ ਤੋਂ ਪਾਸਾ ਵੱਟ ਗਏ ਤੇ ਵੱਟਣ ਲਈ ਤਿਆਰ ਹਨ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਦੀ ਸੋਚ ਤੋਂ ਪਾਸਾ ਵੱਟਣ ਦਾ ਮਤਲਬ ਅਕ੍ਰਿਤਘਣਤਾ ਹੈ ਤੇ ਅਕ੍ਰਿਤਘਣ ਦੀ ਪ੍ਰਭਾਸ਼ਾਂ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋ ਪੜ੍ਹ ਲੈਣੀ ਚਾਹੀਦੀ ਹੈ ।ਇਹ ਜਿੰਦਗੀ ਸਦਾ ਰਹਿਣ ਵਾਲੀ ਨਹੀ ਹੈ ਇਸ ਨੇ ਤਾਂ ਇਕ ਦਿਨ ਜਾਣਾ ਹੀ ਹੈ ਤੇ ਫਿਰ ਕਿਉ ਅਕ੍ਰਿਤਘਣ ਬਣਕੇ ਜਾਈਏ ਕਿਉ ਨਾ ਜਿਨ੍ਹਾਂ ਮਹਾਨ ਸ਼ਹੀਦਾਂ ਦੇ ਨਾਮ ਲੈਕੇ ਸ਼ੋਹਰਤ ਤੇ ਦਲੌਤ ਕਮਾਈ ਹੈ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਆਪਣਾ ਈਮਾਨਦਾਰੀ ਨਾਲ ਬਣਦਾ ਯੋਗਦਾਨ ਪਾਈਏ ।ਇਹ ਹੀ ਉਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਜ਼ਲੀ ਹੈ ।ਜੋ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਦ੍ਰਿੜਤਾਂ ਨਾਲ ਉਹਨਾਂ ਦੇ ਕਾਰਜ ਨੂੰ ਪੂਰਾ ਕਰਨ ਲਈ ਪਹਿਰਾ ਦੇ ਰਹੇ ਸਿੰਘਾਂ ਜਥੇਬੰਦੀਆਂ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ।