ਫਰਾਂਸ, (ਸੁਖਵੀਰ ਸਿੰਘ ਸੰਧੂ)- ਯੌਰਪ ਦੀ ਸਭ ਤੋਂ ਉਚੀ ਚੋਟੀ ਵਾਲੇ ਬਰਫੀਲੇ ਪਰਬਤ ਨੂੰ ਜਿਸ ਨੂੰ ਫਰੈਂਚ ਲੋਕੀ ਮੋਂਤ ਬਲਾਂਸ (ਸਫੈਦ ਉਚੀ ਚੋਟੀ) ਵਾਲਾ ਕਹਿੰਦੇ ਹਨ।ਕੱਲ ਦੋ ਪਰਬਤ ਰੋਹੀਆਂ ਦੀ ਮੌਤ ਹੋ ਗਈ ਹੈ।ਇਹ ਪਰਬਤ ਇਟਲੀ ਅਤੇ ਫਰਾਂਸ ਦੇ ਬਾਡਰ ਨੂੰ ਜੋੜਦਾ ਹੈ।ਹਰ ਵਕਤ ਬਰਫ ਨਾਲ ਲੱਦਿਆ ਹੋਇਆ ਇਹ ਪਹਾੜ ਧਰਤੀ ਤੋਂ 4.400 ਮੀਟਰ ਉਚਾ ਹੈ। ਇਸ ਦੀ ਚੋਟੀ ਨੂੰ ਸਰ ਕਰਨ ਲਈ ਦੇਸਾਂ ਵਿਦੇਸ਼ਾ ਤੋਂ ਲੋਕੀ ਵੀ ਆਉਦੇ ਹਨ।ਕੱਲ ਮੌਸਮ ਖਰਾਬ ਹੋ ਜਾਣ ਦੀ ਸੁਰਤ ਵਿੱਚ ਇਸ ਦੀ ਚੋਟੀ ਉਪਰ ਔਰਤ ਸਮੇਤ ਦੋ ਜਾਣੇ ਘਿਰ ਗਏ। ਜਿਹੜੇ ਸਖਤ ਸਰਦੀ ਨਾਲ ਮੌਤ ਦੇ ਮੂੰਹ ਵਿੱਚ ਜਾ ਪਏ।ਇਥੇ ਇਹ ਵੀ ਯਿਕਰ ਯੋਗ ਹੈ ਕਿ ਪਿਛਲੇ ਵੀਰਵਾਰ ਨੂੰ 9 ਪਰਬਤਰੋਹੀ ਬਰਫੀਲੀਆਂ ਢਿੱਗਾਂ ਡਿੱਗ ਜਾਣ ਕਾਰਨ ਥੱਲੇ ਦੱਬ ਕੇ ਮੌਤ ਦੇ ਮੂੰਹ ਵਿੱਚ ਜਾ ਪਏ ਸਨ।
ਯੌਰਪ ਦੇ ਸਭ ਤੋਂ ਉਚੇ ਬਰਫੀਲੇ ਪਹਾੜ ਤੇ ਇੱਕ ਹਫਤੇ ਵਿੱਚ ਗਿਆਰਾਂ ਜਾਣੇ ਮੌਤ ਦੇ ਮੂੰਹ ਵਿੱਚ ਜਾ ਪਏ
This entry was posted in ਅੰਤਰਰਾਸ਼ਟਰੀ.