ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਦੁਪਿਹਰ ਬਾਅਦ ਬਿਨ੍ਹਾਂ ਲਾਇਸੰਸ ਤੋਂ ਕਾਰ ਚਲਾਉਣ ਵਾਲੇ ਡਰਾਇਵਰ ਨੇ ਇੱਕ ਔਰਤ ਤੇ ਉਸ ਦੀ ਗਿਆਰਾਂ ਸਾਲਾਂ ਦੀ ਬੱਚੀ ਨੂੰ ਕਾਰ ਨਾਲ ਟੱਕਰ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਹੈ।ਔਰਤ ਦੀ ਮੌਕੇ ਉਪਰ ਹੀ ਮੌਤ ਹੋ ਗਈ।ਬੱਚੀ ਨੇ ਥੋੜੀ ਦੇਰ ਬਾਅਦ ਹਸਪਤਾਲ ਵਿੱਚ ਜਾਕੇ ਦਮ ਤੋੜ ਦਿੱਤਾ।ਡਰਾਇਵਰ ਨੇ ਮੌਕੇ ਤੇ ਭੱਜਣ ਦੀ ਕੋਸ਼ਿਸ ਕੀਤੀ, ਜਿਸ ਨੂੰ ਪੁਲਿਸ ਨੇ ਕੁਝ ਮਿੰਟਾਂ ਵਿੱਚ ਹੀ ਥੋੜੀ ਦੂਰੀ ਉਪਰ ਜਾਕੇ ਦਬੋਚ ਲਿਆ।ਇਥੇ ਇਹ ਵੀ ਵਰਨਣ ਯੋਗ ਹੈ ਕਿ ਉਸ ਆਦਮੀ ਨੂੰ ਪਿਛਲੇ ਸਾਲ ਡਰਾਈਵਿੰਗ ਵਿੱਚ ਗੰਭੀਰ ਗਲਤੀ ਕਰਨ ਦੇ ਜੁਰਮ ਤਹਿਤ ਚਾਰ ਮਹੀਨੇ ਦੀ ਸਜਾ ਸੁਣਾਈ ਸੀ।ਉਸ ਦੇ ਸਾਰੇ ਪੌਇੰਟ ਖਤਮ ਹੋ ਚੁੱਕੇ ਸਨ, ਇਸ ਸਾਲ ਜੂਨ ਵਿੱਚ ਤੇਜ਼ ਰਫਤਾਰ ਗੱਡੀ ਚਲਾਉਣ ਦੇ ਦੋਸ਼ ਤਹਿਤ ਨੇ ਪੁਲਿਸ ਉਸ ਦਾ ਲਇਸੰਸ ਜ਼ਬਤ ਕਰ ਲਿਆ ਸੀ।
ਬਿਨ੍ਹਾਂ ਲਾਇਸੰਸ ਤੋਂ ਕਾਰ ਭਜਾਈ ਜਾਦੇ ਨੇ ਪੈਰਿਸ ਵਿੱਚ ਔਰਤ ਤੇ ਬੱਚੀ ਨੂੰ ਕੁਚਲ ਦਿੱਤਾ
This entry was posted in ਅੰਤਰਰਾਸ਼ਟਰੀ.