ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਆਪਣੇ ਦੇਸ਼ ਪਾਕਿਸਤਾਨ ਆਉਣ ਦਾ ਸੱਦਾਪੱਤਰ ਦਿੱਤਾ ਹੈ। ਪ੍ਰਧਾਨਮੰਤਰੀ ਨੂੰ ਇਹ ਨਿਓਤਾ ਜਰਦਾਰੀ ਪ੍ਰਸ਼ਾਸਨ ਵੱਲੋਂ ਰਸਮੀ ਤੌਰ ਤੇ ਪੱਤਰ ਲਿਖ ਕੇ ਦਿੱਤਾ ਗਿਆ ਹੈ।
ਰਾਸ਼ਟਰਪਤੀ ਜਰਦਾਰੀ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਅਵਸਰ ਤੇ ਡਾ: ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਪੁਸ਼ਤੈਨੀ ਪਿੰਡ ਗਾਹ ਜੋ ਕਿ ਪਾਕਿਸਤਾਨ ਵਿੱਚਲੇ ਪੰਜਾਬ ਸੂਬੇ ਵਿੱਚ ਸਥਿਤ ਹੈ, ਉਥੇ ਆਉਣ ਦਾ ਸੱਦਾ-ਪੱਤਰ ਦਿੱਤਾ ਹੈ। ਰਾਸ਼ਟਰਪਤੀ ਜਰਦਾਰੀ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਇਸ ਯਾਤਰਾ ਦਾ ਪਾਕਿਸਤਾਨੀ ਆਵਾਮ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿੱਚਕਾਰ ਧਾਰਮਿਕ ਅਤੇ ਸਮਾਜਿਕ ਸਬੰਧ ਹੋਰ ਵੀ ਮਜ਼ਬੂਤ ਕਰਨ ਵਿੱਚ ਮੱਦਦ ਮਿਲੇਗੀ।