ਨਵੀਂ ਦਿੱਲੀ- ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਕੇਂਦਰੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਣਬ ਦੀ ਜਗ੍ਹਾ ਚਿੰਦਬਰਮ ਨੂੰ ਵਿੱਤਮੰਤਰਾਲਾ ਸੌਂਪ ਦਿੱਤਾ ਗਿਆ ਹੈ ਅਤੇ ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਵਿਭਾਗ ਸੰਭਾਲਣਗੇ। ਕਾਰਪੋਰੇਟ ਮਾਮਲਿਆਂ ਦੇ ਮੰਤਰੀ ਵੀਰੱਪਾ ਮੋਇਲੀ ਨੂੰ ਊਰਜਾ ਵਿਭਾਗ ਦੀ ਜਿੰਮੇਵਾਰੀ ਵੀ ਦੇ ਦਿੱਤੀ ਗਈ ਹੈ।
ਸ਼ਿੰਦੇ ਦੇ ਊਰਜਾਮੰਤਰੀ ਹੁੰਦੇ ਹੋਏ ਦੇਸ਼ ਦੇ ਉਤਰੀ ਹਿੱਸੇ ਵਿੱਚ ਬਿਜਲੀ ਗੁਲ ਹੋ ਜਾਣ ਦੇ ਬਾਵਜੂਦ ਸ਼ਿੰਦੇ ਨੂੰ ਗ੍ਰਹਿ ਵਿਭਾਗ ਦੇ ਕੇ ਹੋਰ ਪਾਵਰਫੁੱਲ ਬਣਾ ਦਿੱਤਾ ਗਿਆ ਹੈ। ਉਹ ਗ੍ਰਹਿਮੰਤਰੀ ਤੋਂ ਇਲਾਵਾ ਲੋਕ ਸੱਭਾ ਵਿੱਚ ਸਦਨ ਦੇ ਨੇਤਾ ਵੀ ਹੋਣਗੇ। ਕੈਬਨਿਟ ਵਿੱਚ ਹੋਈ ਇਸ ਅਦਲਾ ਬਦਲੀ ਨੂੰ ਰਾਸ਼ਟਰਪਤੀ ਕੋਲ ਮਨਜੂਰੀ ਲਈ ਭੇਜ ਦਿੱਤਾ ਗਿਆ ਹੈ। ਕੈਬਨਿਟ ਵਿੱਚ ਇਸ ਫੇਰਬਦਲ ਨਾਲ ਮੰਤਰੀਆਂ ਨੂੰ ਸੌਂਹ ਚੁੱਕਣ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ ਸਾਰੇ ਮੰਤਰੀ ਪਹਿਲਾਂ ਤੋਂ ਹੀ ਕੈਬਨਿਟ ਮੰਤਰੀ ਹਨ। ਵਰਨਣਯੋਗ ਹੈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ੁਰੂ ਤੋਂ ਹੀ ਪੀ ਚਿੰਦਬਰਮ ਨੂੰ ਵਿੱਤਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ।ਉਹ ਪਹਿਲਾਂ ਵੀ ਵਿੱਤਮੰਤਰਾਲਾ ਸੰਭਾਲ ਚੁੱਕੇ ਹਨ।