ਚੰਡੀਗੜ੍ਹ – “ਜੋ ਹਿੰਦ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਗੁਰਦੁਆਰਾ ਓਕ ਕ੍ਰੀਕ (ਮਲਵਾਕੀ) ਵਿਖੇ ਹੋਈ ਗੋਲਾਬਾਰੀ ਵਿਰੁੱਧ ਵਿਖਾਵੇ ਕਰਦੇ ਹੋਏ ਅਮਰੀਕਾ ਦੇ ਝੰਡੇ ਨੂੰ ਫੂਕ ਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉਤੇ ਬਣੀ ਸਤਿਕਾਰਯੋਗ ਪਹਿਚਾਣ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਇਹ ਲੋਕ ਬੀਜੇਪੀ, ਕਾਂਗਰਸ ਅਤੇ ਆਰ.ਐਸ.ਐਸ ਆਦਿ ਹਿੰਦੂਤਵ ਮੁਤੱਸਵੀਂ ਜਮਾਤਾਂ ਦੇ ਵਰਕਰ ਹਨ । ਜਦੋਂ ਕਿ ਸਮੁੱਚੀ ਦੁਨੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਪਰੋਕਤ ਗੁਰੂਘਰ ਵਿਖੇ ਹੋਈ ਗੋਲਾਬਾਰੀ ਸੰਬੰਧੀਂ ਅਮਰੀਕਾ ਦੀ ਓਬਾਮਾ ਹਕੂਮਤ ਦਾ ਕੋਈ ਰਤੀ ਭਰ ਵੀ ਕਸੂਰ ਨਹੀ । ਉਥੋ ਦੀ ਹਕੂਮਤ ਤੇ ਪ੍ਰਸ਼ਾਸਨ ਨੇ ਤਾਂ ਫੌਰੀ ਸੰਜ਼ੀਦਾਂ ਤੌਰ ਤੇ ਕਾਰਵਾਈ ਕਰਦੇ ਹੋਏ ਵੱਡੇ ਨੁਕਸਾਨ ਹੋਣ ਤੋ ਬਚਾਇਆ ਹੈ ਅਤੇ ਅਮਰੀਕਾ ਦੀ ਫੋਰਸ ਦੇ ਇਕ ਜ਼ਵਾਨ ਦੀ ਵੀ ਆਪਣੀ ਡਿਊਟੀਂ ਪੂਰੀ ਕਰਦੇ ਹੋਏ ਮੌਂਤ ਹੋ ਗਈ ਹੈ । ਜੇਕਰ ਇਸ ਹੋਈ ਵਾਰਦਾਤ ਲਈ ਸਹੀ ਮਾਈਨਿਆਂ ਵਿਚ ਕੋਈ ਕਸੂਰਬਾਰ ਹੈ ਤਾਂ ਉਹ ਹਿੰਦ ਹਕੂਮਤ ਹੈ, ਜਿਸ ਨੇ ਮੇਰੇ ਵੱਲੋਂ ਪਾਰਲੀਆਮੈਟ ਵਿਚ ਸਿੱਖ ਕੌਮ ਦੀ ਮਨੁੱਖਤਾ ਪੱਖੀਂ ਪਹਿਚਾਣ ਨੂੰ ਕੌਮਾਂਤਰੀ ਪ੍ਰੈਸ, ਮੀਡੀਏ, ਬਿਜਲਈ ਮੀਡੀਏ ਵਿਚ ਇਸਤਿਹਾਰਬਾਜੀ ਕਰਕੇ ਸਿੱਖ ਕੌਮ ਬਾਰੇ ਸਹੀ ਜਾਣਕਾਰੀ ਦੇਣ ਦਾ ਸੁਝਾਂਅ ਵੀ ਦਿੱਤਾ ਸੀ ਅਤੇ ਸ੍ਰੀ ਵਾਜਪਾਈ ਤੇ ਡਾ. ਮਨਮੋਹਨ ਸਿੰਘ ਨੂੰ ਇਸ ਦਿਸਾ ਵੱਲ ਉਚੇਚੇ ਤੌਰ ਤੇ ਉੱਦਮ ਕਰਨ ਲਈ ਲਿਖਣ ਦੇ ਬਾਵਜੂਦ ਵੀ ਹਿੰਦ ਹਕੂਮਤ, ਕਾਂਗਰਸ, ਬੀਜੇਪੀ ਦੇ ਆਗੂਆਂ ਨੇ ਇਹ ਇਖ਼ਲਾਕੀ ਜਿੰਮੇਵਾਰੀ ਨਹੀ ਨਿਭਾਈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਦਿੱਲੀ ਅਤੇ ਹੋਰ ਵੱਡੇ-ਵੱਡੇ ਸ਼ਹਿਰਾਂ ਵਿਚ ਕਾਂਗਰਸੀਆਂ, ਭਾਜਪਾਈਆਂ, ਆਰ.ਐਸ.ਐਸ. ਆਦਿ ਫਿਰਕੂ ਜਮਾਤਾਂ ਵੱਲੋਂ ਸਿੱਖਾਂ ਨੂੰ ਭੜਕਾ ਕੇ ਅਮਰੀਕਾ ਦੇ ਝੰਡੇ ਨੂੰ ਫੂਕਣ ਵਾਲੀਆਂ ਅਤੀ ਸਰਮਿੰਦਗੀ ਭਰੀਆਂ ਕਾਰਵਾਈਆਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਆਪਣੇ ਕੌਮਾਂਤਰੀ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਹਿੰਦ ਹਕੂਮਤ ਅਤੇ ਹਿੰਦੂਤਵ ਜਮਾਤਾਂ ਨੂੰ ਇਹ ਗਿਆਨ ਹੈ ਕਿ 2001 ਵਿਚ ਅਮਰੀਕਾ ਵਿਖੇ ਤਾਲੀਬਾਨਾਂ ਨੇ ਜਦੋਂ ਹਮਲਾ ਕਰਕੇ ਦਹਿਸ਼ਤਗਰਦੀ ਕਾਰਵਾਈਆਂ ਕੀਤੀਆ ਸੀ, ਉਸ ਸਮੇਂ ਅਮਰੀਕਨਾ ਨੇ ਸਿੱਖਾਂ ਨੂੰ ਤਾਲੀਬਾਨ, ਅਲਕਾਈਦਾ,ਅਫ਼ਗਾਨੀ, ਇਰਾਕੀਅਨ ਸਮਝਕੇ ਸਿੱਖਾਂ ਉਤੇ ਹਮਲੇ ਕੀਤੇ ਸਨ । ਉਹਨਾਂ ਕਿਹਾ ਕਿ ਜਦੋਂ ਮੈਂ ਅਮਰੀਕਾ ਵਿਖੇ ਟੂਰ ਤੇ ਗਿਆ ਸੀ, ਤਾਂ ਮੈਂ ਉਥੋ ਦੇ ਸਟੇਂਟ ਡਿਪਾਰਟਮੈਂਟ ਨੂੰ ਮਿਲਕੇ ਸਿੱਖ ਕੌਮ ਪ੍ਰਤੀ ਮੀਡੀਏ, ਬਿਜਲਈ ਮੀਡੀਏ ਅਤੇ ਹੋਰ ਕੌਮਾਂਤਰੀ ਪ੍ਰਚਾਰ ਸਾਧਨਾਂ ਉਤੇ ਸਿੱਖ ਕੌਮ ਦੀ ਸਤਿਕਾਰਯੋਗ ਇਨਸਾਨੀਅਤ ਪੱਖੀਂ ਪਹਿਚਾਣ ਦਾ ਪ੍ਰਚਾਰ ਕਰਨ ਲਈ ਬੇਨਤੀ ਕੀਤੀ ਸੀ । ਅਮਰੀਕਾ ਦੀ ਹਕੂਮਤ ਅਤੇ ਸਟੇਂਟ ਡਿਪਾਰਟਮੈਂਟ ਨੇ ਸਾਡੇ ਸੁਝਾਂਅ ਨੂੰ ਪ੍ਰਵਾਨ ਕਰਦੇ ਹੋਏ ਇਹ ਜਿੰਮੇਵਾਰੀ ਬਾਖੂਬੀ ਨਿਭਾਈ ਸੀ ਅਤੇ ਉਸ ਤੋ ਬਾਅਦ ਅਮਰੀਕਾ ਵਿਚ ਸਿੱਖਾਂ ਉਤੇ ਹੋਈ ਹਮਲਾ ਨਹੀ ਹੋਇਆ । ਫਿਰ ਬੀਤੇ ਦਿਨੀਂ ਅਮਰੀਕਾ ਦੀ ਹਕੂਮਤ ਵੱਲੋਂ ਫੋਰਨ ਜਿੰਮੇਵਾਰੀ ਨੂੰ ਨਿਭਾਉਣ ਉਪਰੰਤ ਅਮਰੀਕਾ ਦੀ ਹਕੂਮਤ ਨੂੰ ਕਿਸੇ ਤਰ੍ਹਾਂ ਵੀ ਦੋਸੀ ਨਹੀ ਠਹਿਰਾਇਆ ਜਾ ਸਕਦਾ । ਦੋਸੀ ਤਾ ਹਿੰਦ ਹਕੂਮਤ ਅਤੇ ਮੁਤੱਸਵੀਂ ਜਮਾਤਾਂ ਹਨ, ਜੋ ਸਾਜ਼ਸੀ ਢੰਗਾ ਰਾਹੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਤਾਂਕ ਵਿਚ ਰਹਿੰਦੀਆਂ ਹਨ ਅਤੇ ਸਿੱਖਾਂ ਕੌਮ ਦੀ ਪਹਿਚਾਣ ਦੀ ਇਸਤਿਹਾਰਬਾਜੀ ਕਰਨ ਦੀਆਂ ਅੱਜ ਤੱਕ ਜਿੰਮੇਵਾਰੀਆਂ ਨਹੀ ਨਿਭਾਈਆ ।
ਉਹਨਾਂ ਕਿਹਾ ਕਿ ਮੈਨੂੰ ਅਮਰੀਕਾ ਦੇ ਵੱਡੀ ਗਿਣਤੀ ਵਿਚ ਸਿਰਕੱਢ ਸਿੱਖਾਂ ਦੇ ਫੋਨ ਆ ਰਹੇ ਹਨ ਕਿ ਗੁਰੂਘਰ ਵਿਖੇ ਹੋਈ ਦੁੱਖਦਾਂਇਕ ਘਟਨਾਂ ਸੰਬੰਧੀਂ ਅਮਰੀਕਾ ਆਓ । ਮੈਨੂੰ ਉਥੇ ਹੋਈ ਦੁੱਖਦਾਂਇਕ ਘਟਨਾਂ ਦਾ ਡੂੰਘਾਂ ਦਰਦ ਹੈ ਅਤੇ ਮੈਂ ਪੀੜਤ ਪਰਿਵਾਰਾਂ ਨੂੰ ਨਿੱਜ਼ੀ ਤੌਰ ਤੇ ਮਿਲਣ ਦਾ ਚਾਹਵਾਨ ਵੀ ਹਾਂ । ਪਰ ਹਿੰਦੂਤਵ ਹਕੂਮਤ ਵੱਲੋਂ ਮੇਰੇ ਉਤੇ ਪੰਜਾਬ ਅਤੇ ਹੋਰ ਕਈ ਸਥਾਨਾਂ ਤੇ 70 ਦੇ ਕਰੀਬ ਦੇਸ ਧ੍ਰੋਹੀ, ਬਗਾਵਤ ਆਦਿ ਦੇ ਸੰਗੀਨ ਜੁਰਮ ਲਗਾਕੇ ਕੇਸ ਪਾਏ ਹੋਏ ਸਨ । ਜਿਨ੍ਹਾਂ ਵਿਚੋਂ ਸਭ ਤੋ ਆਖਰੀ ਕੇਸ ਜੋ ਅੰਮ੍ਰਿਤਸਰ ਦੀ ਅਦਾਲਤ ਵਿਚ ਸੀ, ਉਥੇ ਵੀ ਦਾਸ 30 ਜੁਲਾਈ 2012 ਨੂੰ ਹੋਏ ਅਦਾਲਤੀ ਫੈਸਲੇ ਅਨੁਸਾਰ ਬਾਇੱਜ਼ਤ ਬਰੀ ਹੋਇਆ ਹੈ ਅਤੇ ਪਹਿਲੇ 69 ਕੇਸਾ ਦੇ ਫੈਸਲੇ ਵੀ ਸਾਡੇ ਅਤੇ ਸਿੱਖ ਕੌਮ ਦੇ ਹੱਕ ਵਿਚ ਗਏ ਹਨ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਹਿੰਦੂਤਵ ਹਕੂਮਤ ਅਤੇ ਹਿੰਦੂਤਵ ਜਮਾਤਾਂ ਜੋ ਸਿੱਖ, ਸਿੱਖ ਕੌਮ ਅਤੇ ਪੰਜਾਬ ਦੇ ਹੱਕ-ਹਕੂਕਾ ਅਤੇ ਇਨਸਾਫ਼ ਲਈ ਆਵਾਜ਼ ਉਠਾਉਦੇ ਹਨ, ਹਿੰਦੂਤਵ ਹਕੂਮਤ ਆਪਣੀ ਗੁਲਾਮ ਪੰਜਾਬ ਹਕੂਮਤ ਰਾਹੀ ਅਜਿਹੇ ਸਿੱਖਾਂ ਉਤੇ ਸੰਗੀਨ ਜ਼ੁਰਮਾਂ ਅਧੀਨ ਕੇਸ ਦਰਜ ਕਰਕੇ ਜ਼ਲੀਲ ਕਰਦੇ ਹਨ ਅਤੇ ਅਜਿਹੇ ਸਿੱਖਾਂ ਨੂੰ ਕੇਸਾ ਵਿਚ ਉਲਝਾਕੇ ਰੱਖਦੇ ਹਨ । ਉਹਨਾਂ ਕਿਹਾ ਕਿ ਮੈਂ ਕੈਨੇਡਾ, ਅਮਰੀਕਾ ਦੀਆਂ ਅਬੈਸੀਆਂ ਨੂੰ ਆਪਣੇ ਟੂਰ ਪ੍ਰੋਗਰਾਮ ਲਈ ਕਈ ਵਾਰੀ ਵੀਜੇ ਲਈ ਅਪਲਾਈ ਕੀਤਾ, ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹਿੰਦ ਹਕੂਮਤ ਦੀ ਗੁਪਤ ਸਿਫ਼ਾਰਸ ਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਹਕੂਮਤਾਂ ਨੇ ਮੰਨਕੇ ਮੇਰੇ ਵੀਜੇ ਕੈਸਲ ਕਰਦੇ ਰਹੇ ਹਨ ਅਤੇ ਮੈਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਹਕੂਮਤਾ ਵੱਲੋਂ ਅਜਿਹਾ ਕਰਨ ਦਾ ਕੋਈ ਨੋਟਿਸ ਵੀ ਨਹੀ ਭੇਜਿਆ ਗਿਆ । ਇਹ ਕਾਰਵਾਈ ਪ੍ਰਿੰਸੀਪਲਜ਼ ਆਫ਼ ਨੈਚੂਰਲ ਜ਼ਸਟਿਸ (Principles of Natural Justice) ਦੇ ਕੌਮਾਂਤਰੀ ਅਸੂਲਾਂ ਦਾ ਉਲੰਘਣ ਕਰਨ ਦੇ ਤੁੱਲ ਹੈ । ਹਿੰਦੂਤਵ ਹਕੂਮਤ ਨੇ 12 ਬੀਲੀਅਨ ਡਾਲਰ ਦੇ ਰੀਫੇਲ ਹਵਾਈ ਜ਼ਹਾਜ ਫਰਾਂਸ ਦੀ ਉਸ ਹਕੂਮਤ ਤੋਂ ਖ਼ਰੀਦੇ ਹਨ ਜੋ ਸਿੱਖਾਂ ਦੇ ਧਰਮ ਦੇ ਚਿੰਨ੍ਹ ਦਸਤਾਰ ਪਹਿਨਣ ਉਤੇ ਪਾਬੰਦੀ ਲਗਾਉਦੀ ਹੈ । ਉਹਨਾਂ ਕਿਹਾ ਕਿ ਜਦੋ ਤੱਕ ਸਿੱਖ ਕੌਮ ਆਪਣੇ ਮਿਸ਼ਨ “ਖ਼ਾਲਿਸਤਾਨ” ਦੀ ਪ੍ਰਾਪਤੀ ਲਈ ਸੁਹਿਰਦ ਤੇ ਦ੍ਰਿੜ ਨਹੀ ਹੁੰਦੀ, ਉਦੋ ਤੱਕ ਹਿੰਦੂਤਵ ਹਕੂਮਤ ਅਤੇ ਹਿੰਦੂਤਵ ਜਮਾਤਾਂ, ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਉਹਨਾਂ ਦੀ ਇੱਜ਼ਤ ਮਾਣ ਨਾਲ ਇਸੇ ਤਰ੍ਹਾਂ ਖਿਲਵਾੜ ਕਰਨ ਅਤੇ ਸਿੱਖ ਕੌਮ ਨੂੰ ਸਾਜਿਸ਼ਾਂ ਰਾਹੀ ਬਦਨਾਮ ਕਰਨ ਤੋ ਬਾਜ਼ ਨਹੀ ਆ ਸਕਣਗੀਆਂ । ਇਸ ਲਈ ਸਿੱਖ ਕੌਮ ਨੂੰ ਆਪਣੇ ਨਿਸ਼ਾਨ ਤੇ ਦ੍ਰਿੜ ਤੇ ਇਮਾਨਦਾਰ ਹੋ ਕੇ ਪ੍ਰਾਪਤੀ ਕਰਨ ਵੱਲ ਵੱਧਣਾ ਹੋਵੇਗਾ|