ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) - ਗ੍ਰਹਿਸਥ ਜੀਵਨ ਵਿੱਚ ਰਹਿੰਦਾ ਮਨੁੱਖ ਤਿਆਗ ਕਰਕੇ ਪਰਮਾਤਮਾ ਨੂੰ ਪ੍ਰਾਪਤਕਰ ਸਕਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਿਆਗ ਹੀ ਮੁੱਖ ਸਾਧਨ ਹੈ। ਇਹ ਵਿਚਾਰ ਅੱਜ ਸਥਾਨਕ ਭੱਲਰ ਕਾਲੋਨੀ ਵਿਖੇ ਪੰਜਾਬ ਸਨਾਤਨ ਧਰਮ ਪ੍ਰਚਾਰਕ ਉਤਰਾਂਚਲ ਵਾਸੀ ਪ੍ਰਸਿੱਧ ਵਿਦਵਾਨ ਬ੍ਰਹਮਰਿਸ਼ੀ ਪੰਡਿਤ ਪੂਰਨ ਚੰਦਰ ਜੋਸ਼ੀ ਜੀ ਨੇ ਸੈਂਕੜੇ ਸ਼ਰਧਾਲੁੂਆਂ ਸਾਹਮਣੇ ਜਨਮਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਵਿਅਕਤ ਕੀਤੇ। ੳਹਨਾਂ ਕਿਹਾ ਕਿ ਮਨ ਦੀ ਬਾਣੀ ਅਤੇ ਸਰੀਰ ਨਾਲ ਕਿਸੇ ਨੂੰ ਵੀ ਕਿਸੀ ਤਰ੍ਹਾਂ ਦਾ ਕਸ਼ਟ ਨਾ ਪਹੁੰਚਾਓ। ਜੇਕਰ ਭਾਰੀ ਤੋਂ ਭਾਰੀ ਮੁਸ਼ਕਿਲ ਵੀ ਆ ਜਾਵੇ ਤਾਂ ਸਥਿਤੀ ਤੋਂ ਘਬਰਾਓ ਨਾ ਬਲਕਿ ਉਸਦਾ ਹੱਸ ਕੇ ਸਾਹਮਣਾ ਕਰੋ। ਜੋਸ਼ੀ ਜੀ ਨੇ ਕਿਹਾ ਕਿ ਦੁੱਖ ਜੀਵਨ ਦੀ ਜਰੂਰੀ ਵਸਤੂ ਹੈ। ਦੁੱਖ ਹਰ ਤਰ੍ਹਾਂ ਦੇ ਵਿਕਾਰਾਂ ਨੂੰ ਮਿਟਾ ਕੇ ਅੰਤ ਵਿੱਚ ਖੁਦ ਹੀ ਮਿੱਟ ਜਾਂਦਾ ਹੈ। ਦੁੱਖ ਦਾ ਬਿਨ੍ਹਾਂ ਆਪਣਾ ਜੀਵਨ ਬੇਕਾਰ ਸਮਝਨਾ ਚਾਹੀਦਾ ਹੈ ਅਤੇ ਦੁੱਖ ਦੇ ਬਿਨ੍ਹਾਂ ਜੀਵਨ ਦੀ ਪੂਰੀ ਸਿੱਧੀ ਨਹੀਂ ਹੁੰਦੀ। ਜੋਸ਼ੀ ਜੀ ਨੇ ਕਿਹਾ ਕਿ ਦੁੱਖ ਵਰਗੀ ਪਿਆਰੀ ਵਸਤੂ ਕਿਸੇ ਹੋਰ ਨੂੰ ਨਹੀਂ ਦੇਣੀ ਚਾਹੀਦੀ ਹੈ,ਜੇਕਰ ਮਿਲ ਸਕੇ ਤਾਂ ਜਰੂਰ ਲੈ ਕੇ ਜਾਓ। ਜੋ ਲੋਕ ਦੂਜਿਆਂ ਦੇ ਦੁੱਖ ਤੋਂ ਦੁੱਖੀ ਹੁੰਦੇ ਹਨ, ਉਹਨਾਂ ਨੂੰ ਆਪਣੇ ਦੁੱਖ ਤਂ ਦੁਖੀ ਨਹੀਂ ਹੋਣਾ ਪੈਂਦਾ। ਯਾਦ ਰੱਖੋ ਦੁਖਿਆਂ ਦੇ ਦੁੱਖ ਦੇ ਅਧਾਰ ਤੇ ਸੁਖਿਆਂ ਦਾ ਸੁੱਖ ਜੀਵਿਤ ਹੈ। ਜੀਵਨ ਦੇ ਦੋ ਹੀ ਸਾਰਥਕ ਰੂਪ ਹਨ ਯਾ ਤਾਂ ਦਿਲ ਵਿੱਚ ਦੁੱਖ ਰੂਪੀ ਅਗਨੀ ਜਲਦੀ ਰਹੇ ਯਾ ਫਿਰ ਦਿਲ ਵਿੱਚ ਆਨੰਦ ਦਾ ਸਾਗਰ ਲਹਿਰਾਉਂਦਾ ਰਹੇ। ਇਸ ਮੌਕੇ ਪੰ ਜੋਸ਼ੀ ਜੀ ਵੱਲੋਂ ਸਥਾਨਕ ਭੁੱਲਰ ਕਾਲੋਨੀ ਵਿਖੇ ਮਾਤਾ ਚਿੰਤਪੂਰਨੀ ਮੰਦਿਰ ’ਚ ਅਤੁੱਟ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਪੁਜਾਰੀ ਬਾਬਾ ਅਬਲੂ ਅਤੇ ਅਮ੍ਰਿਤ ਲਾਲ ਖੁਰਾਣਾ ਆਦਿ ਹਾਜ਼ਰ ਸਨ।