ਸ਼ਿਕਾਗੋ- ਮਿਲਵਾਕੀ ਵਿੱਚ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ।
ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਤੇ ਇਸ ਗੱਲ ਦਾ ਗਿੱਲਾ ਹੈ ਕਿ ਅੱਤਵਾਦ ਦੇ ਸਮੇਂ ਦੌਰਾਨ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਕਰਨ ਦੇ ਅਰੋਪੀ ਪੁਲਿਸ ਅਫ਼ਸਰਾਂ ਨੂੰ ਬਾਦਲ ਨੇ ਅਹਿਮ ਅਹੁਦੇ ਦਿੱਤੇ ਹਨ। ਫੈਡਰਲ ਕੋਰਟ ਨੇ ਨੋਟਿਸ ਜਾਰੀ ਕਰਕੇ ਮੁੱਖ ਮੰਤਰੀ ਬਾਦਲ ਤੋਂ 21 ਦਿਨ ਵਿੱਚ ਜਵਾਬ ਮੰਗਿਆ ਹੈ।ਬਾਦਲ ਵੱਲੋਂ ਅਦਾਲਤ ਨੂੰ ਜਵਾਬ ਨਾਂ ਦੇਣ ਦੀ ਸੂਰਤ ਵਿੱਚ ਉਸ ਦੇ ਅਮਰੀਕਾ ਵਿੱਚ ਪਰਵੇਸ਼ ਕਰਨ ਤੇ ਰੋਕ ਲਗ ਸਕਦੀ ਹੈ। ਬਾਦਲ ਸਰਕਾਰ ਦੇ ਇੱਕ ਬੁਲਾਰੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਨੋਟਿਸ ਸਬੰਧੀ ਕਨੂੰਨੀ ਸਲਾਹ ਮਸ਼ਵਰਾ ਕਰਕੇ ਅਦਲਤ ਨੂੰ ਜਵਾਬ ਦਿੱਤਾ ਜਾਵੇਗਾ।