ਇਕਬਾਲਦੀਪ ਸੰਧੂ,- ਸੁਰਿੰਦਰ ਵਾਲੀਆ ਪ੍ਰੋਡੰਕਸ਼ਨ ਦੀ ਅਗਲੀ ਪੰਜਾਬੀ ਫ਼ੀਚਰਫ਼ਿਲਮ ਲੰਡਨ ਦੀ ਹੀਰ ਦੀ ਸ਼ੂਟਿੰਗ ਇਨੀਂ ਦਿਨੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਦੋਂ ਅਸੀਂ ਸਰਹਿੰਦ ਨੇੜੇ ਪਿੰਡ ਮਲਕੋ ਮਾਜਰਾ ਵਿਖੇ ਫ਼ਿਲਮ ਦੇ ਸੈਟੱ ਤੇ ਪਹੁੰਚੇ ਤਾਂ ਇਕ ਰੁਮਾਂਟਿਕ ਦ੍ਰਿਸ਼ ਫ਼ਿਲਮ ਦੇ ਹੀਰੋ ਜ਼ਫ਼ਰ ਇਕਬਾਲ ਖ਼ਾਨ ਅਤੇ ਹੀਰੋਇਨ ਜੁਪਿੰਦਰ ਕੌਰ ਤੇ ਫ਼ਿਲਮਾਇਆ ਜਾ ਰਿਹਾ ਸੀ। ਫ਼ਿਲਮ ਦੇ ਲੇਖਕ ਨਿਰਦੇਸ਼ਕ ਸੁਰਿੰਦਰ ਸਿੰਘ ਵਾਲੀਆ ਨੇ ਜਿਵੇਂ ਹੀ ਸਟਾਰਟ ਸਾਉਂਡ … .. ਕੈਮਰਾ….. ਐਕਸ਼ਨ ਬੋਲਿਆ ਤਾਂ ਦ੍ਰਿਸ਼ ਸ਼ੁਰੂ ਹੋ ਗਿਆ। ਇੱਕ ਦੋ ਰੀਟੇਕ ਮਗਰੋਂ ਕੁਝ ਸਮੇਂ ਬਾਦ ਰੋਮਾਂਟਿਕ ਦ੍ਰਿਸ਼ ਓ.ਕੇ ਹੋ ਗਿਆ। ਫ਼ਿਲਮ ਦੀ ਜਾਣਕਾਰੀ ਦਿੰਦੇ ਨਿਰਦੇਸ਼ਕ ਸੁਰਿੰਦਰ ਵਾਲੀਆ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਵੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਲੰਡਨ ਵਿੱਚ ਜਾ ਕੇ ਖ਼ਤਮ ਹੁੰਦੀ ਹੈ। ਫ਼ਿਲਮ ਜਿਥੇ ਸਮਾਜਿਕ ਕੁਰੀਤੀਆਂ ਅਤੇ ਅਜੌਕੇ ਸਮੇਂ ਦੇ ਤਿੜਕਦੇ ਰਿਸ਼ਤਿਆਂ ਤੇ ਕਰਾਰੀ ਚੋਟ ਕਰੇਗੀ। ਫ਼ਿਲਮ ਵਿੱਚ ਸੰਗੀਤ ਤੇਜਵੰਤ ਕਿੱਟੂ ਤੇ ਆਰ ਗੁਰੂ ਦਾ ਹੈ ਜਦੋਂ ਕਿ ਫ਼ਿਲਮ ਦੀ ਗੀਤਾਂ ਨੂੰ ਆਵਾਜ਼ ਜਸਪਿੰਦਰ ਨਰੂਲਾ,ਲਾਭ ਜੰਜੂਆ, ਫ਼ਿਰੋਜ ਖ਼ਾਨ , ਅਮ੍ਰਿੰਤ ਸਾਬ ਨੇ ਦਿੱਤੀਆਂ ਹਨ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਜ਼ਫ਼ਰ ਖ਼ਾਨ,ਜੁਪਿੰਦਰ ਕੌਰ,ਗੁਰਚਰਨ ਮੱਲ, ਸਰਬਜੀਤ ਕੌਰ, ਡਾ.ਰਮਣੀਕ ਕੌਰ, ਸਵਰਣਜੀਤ ਕੌਰ ਬਿੱਲੋ, ਚਰਨਜੀਤ ਸੰਧੂ ,ਹਰਮਿੰਦਰ ਭਾਟੀਆ ਆਦਿ ਨੇ ਨਿਭਾਈਆਂ ਹਨ। ਫ਼ਿਲਮ ਦੇ ਨਿਰਮਾਤਾ ਗੁਰਿੰਦਰ ਵਾਲੀਆ ਜਦੋਂਕਿ ਕੈਮਰਾਮੈਨ ਜਸਵਿੰਦਰ ਸਿੰਘ । ਫ਼ਿਲਮ ਦੇ ਪਹਿਲੇ ਸ਼ੈਡਿਊਲ ਪੰਜਾਬ ਜਦੋਂਕਿ ਅਗਲੀ ਸ਼ੂਟਿੰਗ ਇੰਗਲੈਂਡ ਵਿੱਚ ਮੁਮੰਕਲ ਹੋਵੇਗੀ। ਜਿਥੇ ਨਿਰਦੇਸ਼ਕ ਪ੍ਰਦੀਪ ਸਿੰਘ ਹੋਣਗੇ ਜਦੋਂਕਿ ਪੰਜਾਬ ਵਿੱਚ ਡਾਇਲਾਗ ਕੇਸ਼ਵ ਭਰਾਤਾ ਤੇ ਇੰਗਲੈਂਡ ਚ ਅਰਜੁਨ ਲਿਖਣਗੇ। ਫ਼ਿਲਮ ਦੀ ਪ੍ਰੋਡੰਕਸ਼ਨ ਮੈਨੇਜਰ ਵਿਜੈ ਗਰਗਿਸ਼ (ਅਛੱਰੂ) , ਸਾਉਂਡ ਰਿਕਾਡਿਸਟ ਪਿੰਨੂ ਚੌਹਾਨ ਤੇ ਐਸੀਸੀਏਟ ਡਾਇਰਕੈਟਰ ਮਹੇਸ਼ ਸ਼ਰਮਾ ਹਨ । ਫ਼ਿਲਮ ਅਗਲੇ ਸਾਲ ਜਨਵਰੀ ਵਿੱਚ ਦੁਨਿਆਂ ਭਰ ਦੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।
ਸਮਾਜਿਕ ਬੁਰਾਈਆਂ ਤੇ ਤਿੜਕਿਆਂ ਰਿਸ਼ਤਿਆਂ ਤੇ ਕਰਾਰੀ ਚੋਟ ਕਰੇਗੀ ਪੰਜਾਬੀ ਫ਼ਿਲਮ ਲੰਡਨ ਦੀ ਹੀਰ
This entry was posted in ਫ਼ਿਲਮਾਂ.