ਵਾਸ਼ਿੰਗਟਨ- ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨਵੰਬਰ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਵੋਟਰਾਂ ਨੂੰ ਰਿਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਚੀਨ ਵਰਗੇ ਧੋਖੇਬਾਜ਼ਾਂ ਦੇ ਅਣਉਚਿਤ ਵਪਾਰਿਕ ਤਰੀਕਿਆਂ ਤੇ ਸਖਤ ਕਾਰਵਾਈ ਕਰਨਗੇ ਅਤੇ ਅਮਰੀਕੀ ਚੀਜ਼ਾਂ ਲਈ ਨਵੇਂ ਬਾਜ਼ਾਰ ਦੀ ਤਲਾਸ਼ ਕਰਨਗੇ।
ਮਿਟ ਰੋਮਨੀ ਨੇ ਮੈਨਚੈਸਟਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਮੈਂ ਅਜਿਹਾ ਵਪਾਰ ਚਾਹੁੰਦਾ ਹਾਂ, ਜੋ ਅਮਰੀਕਾ ਲਈ ਹੋਵੇ। ਅਸੀਂ ਆਪਣੀਆਂ ਵਸਤੂਆਂ ਲਈ ਲਾਤਿਨ ਅਮਰੀਕਾ ਅਤੇ ਦੂਸਰੇ ਸਥਾਨਾਂ ਤੇ ਨਵੇਂ ਬਾਜ਼ਾਰ ਦੀ ਤਲਾਸ਼ ਕਰਾਂਗੇ। ਏਨਾ ਹੀ ਨਹੀਂ, ਅਸੀਂ ਗੈਰਵਾਜਿਬ ਢੰਗਾਂ ਦਾ ਇਸਤੇਮਾਲ ਕਰਨ ਤੇ ਚੀਨ ਵਰਗੇ ਧੋਖੇਬਾਜ਼ਾਂ ਤੇ ਸਖਤ ਕਾਰਵਾਈ ਕਰਾਂਗੇ।’ ਉਨ੍ਹਾਂ ਨੇ ਓਬਾਮਾ ਦੀ ਅਫ਼ਗਾਨ ਨੀਤੀ ਦੀ ਵੀ ਅਲੋਚਨਾ ਕੀਤੀ। ਰੋਮਨੀ ਨੇ ਕਿਹਾ ਕਿ ਜਿੰਨੀ ਜਲਦੀ ਸੰਭਵ ਹੋਵੇਗਾ ਮੈਂ ਆਪਣੇ ਸੈਨਿਕਾਂ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕਰਾਂਗਾ ਅਤੇ ਮਿਸ਼ਨ ਨਾਲ ਵੀ ਜੁੜਿਆ ਰਹਾਂਗਾ ਤਾਂ ਜੋ ਅਫ਼ਗਾਨਿਸਤਾਨ ਦਾ ਇਸਤੇਮਾਲ ਫਿਰ ਤੋਂ 9/11 ਵਰਗੇ ਹਮਲਿਆਂ ਨੂੰ ਅੰਜਾਮ ਦੇਣ ਲਈ ਨਾਂ ਕੀਤਾ ਜਾਵੇ।