ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਇਤਿਹਾਸਿਕ ਇਮਪਾਇਰ ਸਟੇਟ ਬਿਲਡਿੰਗ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਨ ਨਾਲ ਦੋ ਲੋਕ ਮਾਰੇ ਗਏ ਹਨ ਅਤੇ 9 ਲੋਕ ਜਖਮੀ ਹੋਏ ਹਨ। ਹਮਲਾਵਰ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹੈ।
ਸਥਾਨਿਕ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਵਾਰਦਾਤ 33ਵੀਂ ਸਟਰੀਟ ਅਤੇ 5ਵੇਂ ਐਵੇਨਿਊ ਤੇ ਵਾਪਰੀ। ਇੱਕ ਬੰਦੂਕਧਾਰੀ ਨੇ ਅਮਰੀਕਾ ਦੇ ਸਮੇਂ ਅਨੁਸਾਰ ਸਵੇਰੇ 9 ਵਜੇ ਗੋਲੀਬਾਰੀ ਕੀਤੀ। ਹਮਲਾਵਰ ਦੀ ਪਛਾਣ 56 ਸਾਲਾ ਜੈਫਰੀ ਜਾਨਸਨ ਦੇ ਤੌਰ ਤੇ ਹੋਈ ਹੈ। ਜਾਨਸਨ ਮਨਹਟਨ ਵਿੱਚ ਰਹਿੰਦਾ ਸੀ ਅਤੇ ਉਸ ਨੇ ਉਸ 41ਸਾਲਾ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜੋ ਕਿ ਪਹਿਲਾਂ ਉਸ ਨਾਲ ਜਾਬ ਕਰਦਾ ਸੀ ਅਤੇ ਫਿਰ ਆਪ ਵੀ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਸ਼ਹਿਰ ਦੇ ਮੇਅਰ ਮਾਈਕਲ ਬਲੂਮਬਰਗ ਦਾ ਕਹਿਣਾ ਹੈ ਕਿ 9 ਹੋਰ ਲੋਕ ਜਖਮੀ ਹੋਏ ਹਨ। ਜਿਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
ਨਿਊਯਾਰਕ ਦੇ ਮੇਅਰ ਬਲੂਮਬਰਗ ਅਤੇ ਪੁਲਿਸ ਕਮਿਸ਼ਨਰ ਕੈਲੀ ਦਾ ਕਹਿਣਾ ਹੈ ਕਿ ਜਾਨਸਨ ਇੱਕ ਸਾਲ ਪਹਿਲਾਂ ਜਾਬ ਤੋਂ ਲੇਹ ਆਫ਼ ਹੋਇਆ ਸੀ। ਇਸ ਕਰਕੇ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਉਹ ਹਜ਼ਨ ਇੰਮਪੋਰਟ ਵਿੱਚ ਕੰਮ ਕਰਦਾ ਸੀ। ਵਰਨਣਯੋਗ ਹੈ ਕਿ ਪਿੱਛਲੇ ਕੁਝ ਸਮੇਂ ਦੌਰਾਨ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਕਾਫ਼ੀ ਘਟਨਾਵਾਂ ਹੋ ਚੁਕੀਆਂ ਹਨ।