ਪੈਰਿਸ, (ਸੁਖਵੀਰ ਸਿੰਘ ਸੰਧੂ)- ਜਾਨਵਰਾਂ ਨੂੰ ਆਦਮੀ ਕਿਸ ਹੱਦ ਤੱਕ ਪਿਆਰ ਕਰ ਸਕਦਾ ਹੈ। ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਿਹੜਾ ਪੈਰਿਸ ਦੇ ਕੋਲ ਕਰੇਟਾਈਲ ਨਾਂ ਦੇ ਇਲਾਕੇ ਵਿੱਚ ਇੱਕ 65 ਸਾਲ ਦਾ ਕਾਰਲੋ ਓਡੋ ਨਾਂ ਦੇ ਆਦਮੀ ਹੈ। ਜਿਸ ਨੇ ਆਪਣੇ ਦੋ ਮੰਜ਼ਲੇ ਘਰ ਵਿੱਚ 300 ਬਿੱਲੀਆਂ ਬਲੂੰਗੜ੍ਹੇ ਰੱਖੇ ਹੋਏ ਹਨ।ਇਹ ਉਹ ਜਾਨਵਰ ਹਨ ਜਿਹੜੇ ਲੋਕ ਸ਼ੜਕਾਂ ਉਤੇ ਭਟਕਣ ਲਈ ਲਵਾਰਸ ਛੱਡ ਜਾਦੇ ਹਨ। ਇਹਨਾਂ ਵਿੱਚ ਕਈ ਫੱਟੜ ਤੇ ਬੀਮਾਰ ਵੀ ਹੁੰਦੇ ਹਨ।ਜਿਹੜੇ ਲੋਕੀ ਉਹਨਾਂ ਦੀ ਸੇਵਾ ਸੰਭਾਲ ਕਰਨ ਤੋਂ ਸਮਰੱਥ ਹੁੰਦੇ ਹਨ।ਉਹ ਲੋਕੀ ਉਸ ਦੇ ਦਰਵਾਜ਼ੇ ਅੱਗੇ ਡੱਬੇ ਵਿੱਚ ਪਾਕੇ ਰੱਖ ਜਾਦੇ ਹਨ।ਉਸ ਆਦਮੀ ਨੇ ਆਪਣਾ ਸਾਰਾ ਘਰ ਗਾਰਡਨ,ਕਿਚਨ ਬਾਥਰੂਮ ਤੱਕ ਇਹਨਾਂ ਲਈ ਲਈ ਖੁੱਲਾ ਛੱਡਿਆ ਹੋਇਆ ਹੈ।ਕਿਸੇ ਨੂੰ ਵੀ ਪਿੰਜ਼ਰੇ ਵਿੱਚ ਬੰਦ ਨਹੀ ਕੀਤਾ ਹੋਇਆ।ਜਿਥੇ ਮਰਜ਼ੀ ਉਹ ਆ ਜਾ ਸਕਦੇ ਹਨ।ਕਾਰਲੋ ਦੇ ਦੱਸਣ ਮੁਤਾਬਕ ਮੈਂ ਕਦੇ ਕਦੇ ਇਹਨਾਂ ਨੂੰ ਰੇਡਿਓ ਲਾਕੇ ਵੀ ਸੁਣਾਉਦਾ ਹਾਂ,ਅਤੇ ਇਹ ਸਭ ਧਿਆਨ ਨਾਲ ਸੁਣਦੇ ਹਨ।ਉਸ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਲਈ ਹਰ ਰੋਜ਼ ਖਾਣਾ ਤਿਆਰ ਕੀਤਾ ਜਾਦਾ ਹੈ।ਜਿਸ ਵਿੱਚ 7 ਕਿਲੋ ਮੁਰਗੀਆਂ ਦੀਆਂ ਲੱਤਾਂ ਅਤੇ 50 ਡੱਬੇ ਮਕਰੂਨੀਆਂ ਦੇ ਹੁੰਦੇ ਹਨ।ਸਾਲ ਵਿੱਚ ਦੋ ਵਾਰ (30 ਮਿਲੀਓਅਨ ਅਮੀ) ਨਾਂ ਦੀ ਜਾਨਵਰਾਂ ਦੀ ਦੇਖ ਭਾਲ ਕਰਨ ਵਾਲੀ ਸੰਸਥਾ ਇਹਨਾਂ ਦੀ ਡਾਕਟਰੀ ਸਹਾਇਤਾ ਅਤੇ ਖਾਣੇ ਦਾ ਪ੍ਰਬੰਧ ਵੀ ਕਰਦੀ ਹੈ।ਕਈ ਲੋਕੀ ਅਪਾਣੇ ਤੌਰ ਤੇ ਵੀ ਉਸ ਦੀ ਮੱਦਦ ਕਰਦੇ ਹਨ।ਜਦੋਂ ਉਸ ਤੋਂ ਲਵਾਰਸ ਜਾਨਵਰਾਂ ਦੀ ਦੇਖ ਭਾਲ ਕਰਨ ਦਾ ਕਾਰਨ ਜਾਨਣਾ ਚਾਹਿਆ ਤਾਂ ਉਸ ਦਾ ਜਬਾਬ ਸੀ,ਕਿ ਇਹ ਘਟਨਾ ਮੇਰੀ ਜਿੰਦਗੀ ਦਾ ਅਹਿਮ ਹਿੱਸਾ ਹੈ। ਕਿਉ ਕਿ ਮੈਂ ਵੀ ਇੱਕ ਲਵਾਰਿਸ ਬੱਚਾ ਸੀ।ਮੈਨੂੰ ਇਸ ਨਾਲ ਸਕੂਨ ਮਿਲਦਾ ਹੈ।