ਮੁੰਬਈ- ਗੁਜ਼ਰੇ ਜਮਾਨੇ ਦੇ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਏ.ਕੇ. ਹੰਗਲ ਐਤਵਾਰ ਦੀ ਸਵੇਰ ਨੂੰ ਸਵੱਰਗ ਸਿਧਾਰ ਗਏ ਹਨ। ਉਨ੍ਹਾਂ ਨੇ ਮੁੰਬਈ ਦੇ ਆਸ਼ਾ ਪਾਰਿਖ ਹਸਪਤਾਲ ਵਿੱਚ ਆਪਣੇ ਅੰਤਿਮ ਸਵਾਸ ਪੂਰੇ ਕੀਤੇ। ੀਵਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਭੂਮੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
98 ਸਾਲਾ ਹੰਗਲ ਨੂੰ 16 ਅਗੱਸਤ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਵੈਂਟੀਲੇਟਰ ਤੇ ਰੱਖਿਆ ਗਿਆ ਸੀ, ਪਰ ਸਿਹਤ ਵਿੱਚ ਸੁਧਾਰ ਨਾਂ ਹੋਣ ਤੇ ਵੇਂਟੀਲੇਟਰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੇ ਪੁੱਤਰ ਵਿਜੈ ਨੇ ਅੰਤਿਮ ਰਸਮਾਂ ਨਿਭਾਈਆਂ।ਰਾਕੇਸ਼ ਬੇਦੀ,ਅਵਤਾਰ ਗਿੱਲ,ਰਜ਼ਾ ਮੁਰਾਦ ਅਤੇ ਗਾਇਕਾ ਇਲਾ ਅਰੁਣਾ ਆਦਿ ਕਲਾਕਾਰ ਹੀ ਹੰਗਲ ਦੇ ਸੰਸਕਾਰ ਸਮੇਂ ਮੌਜੂਦ ਸਨ। ਬਾਲੀਵੁੱਡ ਦਾ ਕੋਈ ਵੀ ਵੱਡਾ ਕਲਾਕਾਰ ਇਸ ਸਮੇਂ ਨਹੀਂ ਪਹੁੰਚਿਆ।
ਹੰਗਲ ਦਾ ਜਨਮ ਫਰਵਰੀ 1914 ਵਿੱਚ ਅਣਵੰਡੇ ਪੰਜਾਬ ਦੇ ਸਿਆਲਕੋਟ ਵਿੱਚ ਇੱਕ ਕਸ਼ਮੀਰੀ ਪੰਡਿਤ ਪਰੀਵਾਰ ਵਿੱਚ ਹੋਇਆ ਸੀ।ਉਨ੍ਹਾਂ ਨੇ 50 ਸਾਲ ਦੀ ਉਮਰ ਵਿੱਚ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।ਹੰਗਲ 250 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਸ਼ੋਲੇ, ਨਮਕ ਹਰਾਮ ਸ਼ੌਕੀਨ ਅਤੇ ਆਈਨਾ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰ ਕੀਤਾ ਸੀ। ਉਨ੍ਹਾਂ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦਾ ਪੁੱਤਰ ਵਿਜੈ ਹੰਗਲ ਬਾਲੀਵੁੱਡ ਵਿੱਚ ਕੈਮਰਾਮੈਨ ਅਤੇ ਫੋਟੋਗਰਾਫਰ ਹੈ। ਹੰਗਲ ਆਖਿਰੀ ਵਾਰ ਟੀਵੀ ਸੀਰੀਅਲ ਮਧੂਬਾਲਾ ਵਿੱਚ ਵਿਖਾਈ ਦਿੱਤੇ ਸਨ।