ਓਸਲੋ,(ਰੁਪਿੰਦਰ ਢਿੱਲੋ ਮੋਗਾ) - ਕਿਸ਼੍ਰਨ ਅਸ਼ਟਮੀ ਦੀ ਸ਼ਰਧਾ ਅਤੇ ਮਹਤੱਵਵਤਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਕਿਸ੍ਰਨ ਅਸ਼ਟਮੀ ਦਾ ਤਿਉਹਾਰ ਨਾਰਵੇ ਦੇ ਸਨਾਤਨ ਮੰਦਿਰ ਸਭਾ ਸਲੇਲਸਤਾਦ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਸ਼ਾਮ ਛੇ ਵਜੇ ਤੋ ਲੈ ਕੇ ਸਾਢੇ ਨੋ ਵਜੇ ਤੱਕ ਚੱਲੇ ਇਸ ਜਨਮ ਅਸ਼ਟਮੀ ਉੱਤਸਵ ਚ ਭਾਰੀ ਗਿਣਤੀ ਵਿੱਚ ਸਰਧਾਲੂਆ ਨੇ ਮੰਦਰ ਚ ਹਾਜ਼ਰੀ ਲਵਾਈ ਅਤੇ ਰੂਹਾਨੀ ਖੁਸ਼ੀਆ ਪ੍ਰਾਪਤ ਕੀਤੀਆ। ਸ਼ਾਮ ਤੋ ਹੀ ਮੰਦਿਰ ਪਰਿਸਰ ਚ ਕਾਫੀ ਚਹਿਲ ਪਹਿਲ ਰਹੀ। ਦਿੱਲੀ ਤੋ ਆਏ ਪ੍ਰਸਿੱਧ ਧਾਰਮਿਕ ਸਿੰਗਰ ਸ੍ਰੀ ਵਿਨੋਦ ਅਗਰਵਾਲ ਜੀ ਹੋਣਾ ਸ੍ਰੀ ਕਿਸ੍ਰਨ ਲੀਲਾ ਦਾ ਵਰਨਣ ਅਤੇ ਭੇਟਾ ਦਾ ਗੁਣਗਾਨ ਕੀਤਾ। ਸਰਧਾਲੂਆ ਲਈ ਮੰਦਿਰ ਕਮੇਟੀ ਵੱਲੋ ਲੰਗਰ ਦਾ ਵੀ ਸੋਹਣਾ ਪ੍ਰੰਬੱਧ ਕੀਤਾ ਗਿਆ। ਬੱਚੇ, ਬੱਚੀਆ ਵੱਲੋ ਵਿਦੇਸ਼ ਚ ਰਹਿੰਦੇ ਹੋਏ ਆਪਣੇ ਧਰਮ ਦੀਆ ਰੀਤੀ ਰਿਵਾਜ ਤਿਉਹਾਰਾ ਨੂੰ ਦੇਖ ਕੇ ਅਤਿ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਪ੍ਰੋਗਰਾਮ ਸਮਾਪਤੀ ਦੋਰਾਨ ਮੰਦਿਰ ਕਮੇਟੀ ਦੇ ਮੁੱਖ ਪ੍ਰੰਬੱਧਕ ਸ੍ਰੀ ਵਿਜੈ ਕੁਮਾਰ ਸੰਗੜ, ਸਕੈਟਰੀ ਸ੍ਰੀ ਹਰਵਿੰਦਰ ਪਰਾਸ਼ਰ ਅਤੇ ਸਮੂਹ ਕਮੇਟੀ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਹਿੰਦੂ ਸਨਾਤਨ ਮੰਦਿਰ ਸਭਾ ਨਾਰਵੇ ਵਿਖੇ ਕ੍ਰਿਸ਼ਨ ਅਸ਼ਟਮੀ ਨੂੰ ਸਮਰਪਿਤ ਦਿਵਸ ਖੁਸ਼ੀਆ ਨਾਲ ਮਨਾਇਆ
This entry was posted in ਅੰਤਰਰਾਸ਼ਟਰੀ.